Initiative by CBSE : CBSE ਨੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ ਇੰਡੀਆ (ਐੱਨ. ਡੀ. ਐੱਲ. ਆਈ.) ਸ਼ੁਰੂ ਕਰਨ ਦੀ ਪਹਿਲ ਕੀਤੀ ਹੈ। ਇਸ ਦੇ ਲਿੰਕ ਨੂੰ ਸਾਰੇ ਸਕੂਲਾਂ ਤਕ ਪਹੁੰਚਾ ਦਿੱਤਾ ਹੈ ਜਿਸ ਵਿਚ ਪਿਛਲੇ 5 ਤੋਂ 6 ਸਾਲ ਦੇ ਸਵਾਲ-ਜਵਾਬ, ਉਸ ਦੇ ਹੱਲ, ਵੀਡੀਓ ਲੈਕਚਰ ਸਮੇਤ ਦਿੱਤੇ ਗਏ ਹਨ। ਨਾਲ ਹੀ ਸੀ. ਬੀ. ਐੱਸ. ਈ. ਨੇ ਕੁਝ ਪ੍ਰਾਈਵੇਟ ਕੋਚਿੰਗ ਸੰਸਥਾਵਾਂ ਨਾਲ ਮਿਲ ਕੇ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਸਿਲੇਬਸ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਹੈ। ਵਿਦਿਆਰਥੀਆਂ ਨੂੰ ਇਸ NDLI ਦਾ ਫਾਇਦਾ ਇਹ ਹੋਵੇਗਾ ਕਿ ਸਮੇਂ ਦੀ ਬਚ ਦੇ ਨਾਲ ਕੁਝ ਫਾਇਦੇਮੰਦ ਸਿੱਖਣ ਨੂੰ ਮਿਲੇਗਾ। ਕਲਾਸ 9ਵੀਂ ਤੇ 11ਵੀਂ ਵਿਚ ਪੜ੍ਹ ਰਹੇ ਵਿਦਿਆਰਥੀ ਵੀ ਇਸ ਤੋਂ ਲਾਭ ਲੈ ਸਕਦੇ ਹਨ। 10ਵੀਂ ਤੇ 12ਵੀਂ ‘ਚ ਪੜ੍ਹ ਰਹੇ ਵਿਦਿਆਰਥੀ ਪ੍ਰੀਖਿਆ ਪੈਟਰਨ ਦੇ ਨਾਲ-ਨਾਲ ਬੋਰਡ ਪ੍ਰੀਖਿਆਵਾਂ ਵਿਚ ਮਾਰਕਿੰਗ ਕਿਵੇਂ ਹੋਵੇਗੀ ਦੀ ਵੀ ਜਾਣਕਾਰੀ ਲੈ ਸਕਦੇ ਹਨ।
ਐੱਨ. ਡੀ. ਐੱਲ. ਆਈ. ਵਿਚ ਸੀ. ਬੀ. ਐੱਸ. ਈ. ਵਲੋਂ ਵਿਦਿਆਰਥੀਆਂ ਨੂੰ ਇਹ ਸਹੂਲਤ ਵੀ ਦਿੱਤੀ ਗਈ ਹੈ ਕਿ ਉਹ ਮਨਪਸੰਦ ਭਾਸ਼ਾ ਅੰਗਰੇਜ਼ੀ ਤੇ ਹਿੰਦੀ ਵਿਚ ਵੀ ਲਾਇਬ੍ਰੇਰੀ ਦਾ ਇਸਤੇਮਾਲ ਕਰ ਸਕਦੇ ਹਨ। ਵਿਦਿਆਰਥੀਆਂ ਲਈ ਇਸ ਵਿਚ ਵੱਖ-ਵੱਖ ਵਿਸ਼ਿਆਂ ਦੀ ਵੀ ਸਹੂਲਤ ਰਹੇਗੀ ਜੋ ਉੁਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਾ ਫਾਇਦਾ ਦੇਣ ਵਿਚ ਮਦਦਗਾਰ ਹੋਵੇਗੀ।ਅਧਿਆਪਕਾਂ ਨੇ ਜਿੰਨੇ ਵੀ ਚੈਪਟਰ ਵਿਦਿਆਰਥੀਆਂ ਨੂੰ ਪੜ੍ਹਾਏ ਹਨ ਉਨ੍ਹਾਂ ਵਿਚੋਂ ਕਿਹੜੇ ਮਹੱਤਵਪੂਰਨ ਟੌਪਿਕ ਹਨ, ਨੂੰ ਡਿਜੀਟਲ ਲਾਇਬ੍ਰੇਰੀ ਤੋਂ ਕੱਢ ਕੇ ਵਿਦਿਆਰਥੀਆਂ ਤਕ ਪਹੁੰਚਾ ਸਕਦੇ ਹਨ। ਵਿਦਿਆਰਥੀਆਂ ਨੂੰ ਇਹ ਪੂਰਾ ਸਿਸਟਮ ਸਪੱਸ਼ਟਾ ਦੇਣ ਵਾਲਾ ਹੋਵੇਗਾ। ਉਨ੍ਹਾਂ ਨੂੰ ਪ੍ਰੀਖਿਆ ਦਾ ਪੈਟਰਨ ਕਿਹੋ ਜਿਹਾ ਆਏਗਾ, ਵਿਦਿਆਰਥੀ ਨੂੰ ਪ੍ਰੀਖਿਆ ਦੇ ਸਿਲੇਬਸ ਕਿਵੇਂ ਹੁੰਦੀ ਹੈ ਬਾਰੇ ਪਤਾ ਲੱਗ ਜਾਵੇਗਾ।
ਗੁਰੂ ਨਾਨਕ ਪਬਿਲਕ ਸਕੂਲ ਸਰਾਭਾ ਨਗਰ ਦੀ ਪ੍ਰਿੰਸੀਪਲ ਪਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਮੁਤਾਬਕ NDLI ਦੇ ਸਾਕਾਰਾਤਮਕ ਅਤੇ ਨਾਕਾਰਾਤਮਕ ਪੱਖ ਦੋਵੇਂ ਹੀ ਹੋਣਗੇ। ਸਾਕਾਰਾਤਮਕ ਤੌਰ ‘ਤੇ ਦੇਖਿਆ ਜਾਵੇ ਤਾਂ ਵਿਦਿਆਰਥੀਆਂ ਲਈ ਇਹ ਸਹੂਲਤ ਹਰ ਸਮੇਂ ਆਸਾਨੀ ਨਾਲ ਉਪਲਬਧ ਹੋਵੇਗੀ ਤੇ ਇਸ ਲਈਵਿਦਿਆਰਥੀਆਂ ਨੂੰ ਵਧ ਸਮਾਂ ਸਕ੍ਰੀਨ ‘ਤੇ ਬਿਤਾਉਣਾ ਹੋਵੇਗਾ।