ਲੁਧਿਆਣਾ ‘ਚ ਨਵੇਂ ਸਾਲ ਦੀ ਆਮਦ ‘ਤੇ ਸ਼ਹਿਰ ‘ਚ ਹੋਣ ਵਾਲੇ ਸਮਾਗਮਾਂ, ਹੋਟਲਾਂ, ਕਲੱਬਾਂ ਆਦਿ ਨੂੰ ਲੈ ਕੇ ਜ਼ਿਲਾ ਪੁਲਿਸ ਨੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਡੀਸੀਪੀ ਰੁਪਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਹਨ ਕਿ ਨਵੇਂ ਸਾਲ ਦੇ ਸਵਾਗਤ ਲਈ ਪ੍ਰੋਗਰਾਮ ਆਦਿ 31 ਦਸੰਬਰ ਦੀ ਰਾਤ ਨੂੰ 1 ਵਜੇ ਤੱਕ ਹੀ ਆਯੋਜਿਤ ਕੀਤੇ ਜਾ ਸਕਦੇ ਹਨ।
ਜੇ ਕੋਈ ਰਾਤ 1 ਵਜੇ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਡੀਸੀਪੀ ਰੁਪਿੰਦਰ ਮੁਤਾਬਕ ਇਹ ਹੁਕਮ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਇਟਲੀ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖਬਰੀ, ਪੜ੍ਹਾਈ ਮਗਰੋਂ ਮਿਲੇਗਾ ਰਹਿਣ ਦਾ ਮੌਕਾ
ਰਾਤ ਨੂੰ ਸਾਰੀਆਂ ਸੜਕਾਂ ’ਤੇ ਪੁਲਿਸ ਗਸ਼ਤ ਤਾਇਨਾਤ ਰਹੇਗੀ। ਪੁਲਿਸ ਨੇ ਲੋਕਾਂ ਨੂੰ ਰਾਤ ਨੂੰ ਧੁੰਦ ਤੋਂ ਬਚਣ ਲਈ ਆਪਣੇ ਵਾਹਨਾਂ ਦੀ ਰਫ਼ਤਾਰ ਧੀਮੀ ਰੱਖਣ ਦੀ ਵੀ ਅਪੀਲ ਕੀਤੀ ਹੈ। ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਜਾਣ। ਨਵੇਂ ਸਾਲ ਦੀ ਰਾਤ ਨੂੰ ਸੜਕਾਂ ‘ਤੇ ਵਿਸ਼ੇਸ਼ ਨਾਕੇਬੰਦੀ ਵੀ ਕੀਤੀ ਜਾਵੇਗੀ। ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਪੁਲਿਸ ਦਾ ਡੰਡਾ ਵੀ ਖੂਬ ਚੱਲੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”