ਅਮਰੀਕਾ ਨੇ ਵਿਦੇਸ਼ੀ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕੀ ਫਿਲਮ ਇੰਡਸਟਰੀ ਨੂੰ ਵਿਦੇਸ਼ੀ ਕੰਪਨੀਆਂ ਨੇ ਚੁਰਾ ਲਿਆ ਹੈ। ਇਹ ਕੁਝ ਉਹੋ ਜਿਹਾ ਹੈ ਜਿਵੇਂ ਕੋਈ ਬੱਚਾ ਚਾਕਲੇਟ ਚੁਰਾ ਲਵੇ।
ਟਰੰਪ ਨੇ ਖਾਸ ਤੌਰ ‘ਤੇ ਕੈਲੀਫੋਰਨੀਆ ਦਾ ਜ਼ਿਕਰ ਕੀਤਾ। ਇਸੇ ਸੂਬੇ ਦੇ ਲਾਸ ਏਂਜਲਸ ਵਿਚ ਹਾਲੀਵੁੱਡ ਹੈ। ਟਰੰਪ ਨੇ ਕਿਹਾ ਕਿ ਕੈਲੀਫੋਰਨੀਆ ਦੀ ਕਮਜ਼ੋਰ ਸਰਕਾਰ ਤੇ ਬੁਰੇ ਗਵਰਨਰ ਦੀ ਵਜ੍ਹਾ ਨਾਲ ਇਹ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਟਰੰਪ ਨੇ ਕਿਹਾ ਕਿ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਤੇ ਕਦੇ ਨਾ ਖਤਮ ਹੋਣ ਵਾਲੀ ਸਮੱਸਿਆ ਨੂੰ ਖਤਮ ਕਰਨ ਲਈ ਉਹ ਅਮਰੀਕਾ ਦੇ ਬਾਹਰ ਬਣਨ ਵਾਲੀਆਂ ਸਾਰੀਆਂ ਫਿਲਮਾਂ ‘ਤੇ 100 ਫੀਸਦੀ ਟੈਰਿਫ ਲਗਾਉਣਗੇ।
ਟਰੰਪ ਨੇ ਇਸ ਤੋਂ ਮਈ ਵਿਚ ਵਿਦੇਸ਼ੀ ਫਿਲਮਾਂ ‘ਤੇ ਟੈਰਿਫ ਲਗਾਉਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਮਰੀਕੀ ਫਿਲਮ ਇੰਡਸਟਰੀ ਤੇਜ਼ੀ ਨਾਲ ਮਰ ਰਹੀ ਹੈ ਕਿਉਂਕਿ ਦੂਜੇ ਦੇਸ਼ ਲੁਭਾਉਣੇ ਆਫਰ ਦੇ ਕੇ ਅਮਰੀਕੀ ਫਿਲਮ ਨਿਰਮਾਤਾਵਾਂ ਨੂੰ ਆਪਣੇ ਦੇਸ਼ਾਂ ਵਿਚ ਖਿੱਚ ਰਹੇ ਹਨ। ਟਰੰਪ ਨੇ ਭਾਵੇਂ ਹੀ ਵਿਦੇਸ਼ਾਂ ਵਿਚ ਬਣਨ ਵਾਲੀਆਂ ਫਿਲਮਾਂ ‘ਤੇ 100 ਫੀਸਦੀ ਟੈਰਿਫ ਕਰ ਦਿੱਤਾ ਪਰ ਇਹ ਸਾਫ ਨਹੀਂ ਹੈ ਕਿ ਇਹ ਕਿਵੇਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਵਿਜੀਲੈਂਸ ਦੀ ਕਾਰਵਾਈ, 4000 ਰੁ. ਦੀ ਰਿਸ਼ਵਤ ਲੈਂਦਾ ਸਿੱਖਿਆ ਵਿਭਾਗ ਦਾ ਜੇ.ਈ. ਕੀਤਾ ਕਾਬੂ
ਜ਼ਿਆਦਾਤਰ ਫਿਲਮਾਂ ਦੀ ਸ਼ੂਟਿੰਗ ਦੁਨੀਆ ਦੇ ਕਈ ਦੇਸ਼ਾਂ ਵਿਚ ਹੁੰਦੀ ਹੈ। ਬ੍ਰਿਟੇਨ, ਕੈਨੇਡਾ ਵਰਗੇ ਦੇਸ਼ਾਂ ਵਿਚ ਫਿਲਮਾਂ ਦੇ ਪ੍ਰੋਡਕਸ਼ਨ ਵਿਚ ਟੈਕਸ ‘ਤੇ ਛੋਟ ਵੀ ਦਿੰਦੇ ਹਨ। ਇਸ ਦੀ ਵਜ੍ਹਾ ਤੋਂ ਫਿਲਮਾਂ ਅਮਰੀਕਾ ਦੀ ਬਜਾਏ ਇਨ੍ਹਾਂ ਦੇਸ਼ਾਂ ਵਿਚ ਸ਼ੂਟ ਹੋ ਰਹੀਆਂ ਹਨ। ਅਮਰੀਕਾ ਵਿਚ ਫਿਲਮਾਂ ਦੇ ਪ੍ਰੋਡਕਸ਼ਨ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿਚ 2021 ਦੇ ਮੁਕਾਬਲੇ 2023 ਤੱਕ ਫਿਲਮ ਪ੍ਰੋਡਕਸ਼ਨ ਵਿਚ 26 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੀ ਵਜ੍ਹਾ ਤੋਂ ਲਾਸ ਏਂਜਲਸ ਸ਼ਹਿਰ ਦੇ ਹਾਲਾਤ ਹੋਰ ਵੀ ਖਰਾਬ ਹਨ। ਫਿਲਮ ਇੰਡਸਟਰੀ ਨਾਲ ਜੁੜੇ ਸੰਗਠਨ ਮੋਸ਼ਨ ਪਿਕਚਰ ਐਸੋਸੀਏਸ਼ਨ ਮੁਤਾਬਕ 2023 ਵਿਚ ਅਮਰੀਕੀ ਫਿਲਮਾਂ ਨੇ ਦੁਨੀਆ ਭਰ ਵਿਚ ਸਿਰਫ 22.5 ਅਰਬ ਡਾਲਰ ਦੀ ਕਮਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























