104 year old woman from Columbia: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੁੜ ਤੇਜ਼ ਹੋ ਗਈ ਹੈ। ਇਸੇ ਵਿਚਾਲੇ ਇਸ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਕੋਲੰਬੀਆ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ 104 ਸਾਲਾਂ ਮਹਿਲਾ ਨੇ ਸਿਰਫ ਇੱਕ ਸਾਲ ਵਿੱਚ ਦੂਜੀ ਵਾਰ ਕੋਰੋਨਾ ਨੂੰ ਹਰਾਇਆ। ਕੋਰੋਨਾ ਨੂੰ ਹਰਾਉਣ ਤੋਂ ਬਾਅਦ ਹਸਪਤਾਲ ਦੇ ਸਟਾਫ ਵੱਲੋਂ ਇਸ ਮਹਿਲਾ ਦਾ ਭਾਰੀ ਸਵਾਗਤ ਕੀਤਾ ਗਿਆ। ਕੋਲੰਬੀਆ ਦੇ ਇੱਕ ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਪਹਿਲਾਂ ਡਾਕਟਰ ਅਤੇ ਨਰਸ ਕਰਮਨ ਹਰਨਾਨਡੇਜ਼ ਦਾ ਤਾੜੀਆਂ ਨਾਲ ਉਤਸ਼ਾਹ ਵਧਾਉਣ ਲਈ ਕਾਰੀਡੋਰ ਵਿੱਚ ਖੜ੍ਹੇ ਹੋ ਗਏ।
ਦਰਅਸਲ, ਮਹਿਲਾ ਨੂੰ ਪਹਿਲੀ ਵਾਰ ਪਿਛਲੇ ਸਾਲ ਜੂਨ ਵਿੱਚ ਕੋਰੋਨਾ ਵਾਇਰਸ ਹੋਇਆ ਸੀ ਅਤੇ ਉਸ ਨੂੰ ਇਲਾਜ ਲਈ 25 ਦਿਨ ਹਸਪਤਾਲ ਵਿੱਚ ਰਹਿਣਾ ਪਿਆ ਸੀ, ਪਰ ਟੀਕਾਕਰਨ ਤੋਂ ਬਾਅਦ ਇੱਕ ਵਾਰ ਫਿਰ 8 ਮਾਰਚ ਬਜ਼ੁਰਗ ਮਹਿਲਾ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ। ਇਸ ਵਾਰ ਸੰਕ੍ਰਮਣ ਦੇ ਇਲਾਜ ਲਈ ਦਾਖਲ ਹੋਣ ਤੋਂ ਬਾਅਦ ਉਸਨੇ ਹਸਪਤਾਲ ਦੇ ਆਈਸੀਯੂ ਵਿੱਚ 21 ਦਿਨ ਬਿਤਾਏ। ਸੋਮਵਾਰ ਨੂੰ ਇੱਕ ਟਰਾਲੀ ਬੈੱਡ ‘ਤੇ ਹਵਾਦਾਰ ਪਲਾਸਟਿਕ ਵਿੱਚ ਢੱਕੀ ਮਹਿਲਾ ਨੂੰ ਹਸਪਤਾਲ ਤੋਂ ਐਂਬੂਲੈਂਸ ਵਿੱਚ ਘਰ ਲਿਜਾਇਆ ਗਿਆ। ਇਸ ਦੌਰਾਨ ਪੀਪੀਈ ਕਿੱਟਾਂ ਪਹਿਨੇ ਇੱਕ ਦਰਜਨ ਦੇ ਕਰੀਬ ਸਟਾਫ ਨੇ ਉਸ ਨੂੰ ਅਲਵਿਦਾ ਕਿਹਾ।
ਇਸ ਸਬੰਧੀ ਹੋਮ ਕੇਅਰ ਦੀ ਇੱਕ ਸਿਹਤ ਸੰਭਾਲ ਕਰਮਚਾਰੀ ਜੀਨਾ ਗੋਮੇਜ਼ ਨੇ ਕਿਹਾ, “ਮਹਿਲਾ ਪਹਿਲਾਂ ਹੀ ਸ਼ਾਨਦਾਰ ਸਰੀਰਕ ਯੋਗਤਾ ਵਾਲੀ ਬਜ਼ੁਰਗ ਮਰੀਜ਼ ਹੈ ਕਿਉਂਕਿ ਉਸਨੇ ਮੁੜ ਵਾਇਰਸ ਨਾਲ ਸੰਘਰਸ਼ ਕੀਤਾ ਹੈ।” ਹਸਪਤਾਲ ਦੇ ਡਾਇਰੈਕਟਰ ਨੇ ਕਹਿਣਾ ਸੀ ਕਿ ਮੁੱਖ ਰੂਪ ਉਸਦੀ ਕਾਫ਼ੀ ਉਮਰ ਦੇ ਕਾਰਨ ਬਜ਼ੁਰਗ ਮਰੀਜ ਉਨ੍ਹਾਂ ਲਈ ਇੱਕ ਉਮੀਦ ਹੈ। ਦੱਸਿਆ ਜਾਂਦਾ ਹੈ ਕਿ ਮਹਿਲਾ ਦੀ ਧੀ ਵੀ 70 ਸਾਲਾਂ ਦੀ ਹੈ ਅਤੇ ਉਸਨੇ ਪਹਿਲਾਂ ਚਮੜੀ ਦੇ ਕੈਂਸਰ ਦਾ ਸਫਲਤਾਪੂਰਵਕ ਮੁਕਾਬਲਾ ਕੀਤਾ ਸੀ।
ਦੱਸ ਦੇਈਏ ਕਿ ਹਰਨਾਨਡੇਜ਼ ਕੋਵਿਡ-19 ਨੂੰ ਹਰਾਉਣ ਵਾਲੀ ਪਹਿਲੀ 100 ਸਾਲਾਂ ਮਹਿਲਾ ਨਹੀਂ ਹੈ। ਜਨਵਰੀ ਵਿੱਚ ਹਿਲਦਾ ਬ੍ਰਾਊਨ ਨਾਮ ਦੀ109 ਸਾਲਾਂ ਮਹਿਲਾ ਆਪਣੇ 110 ਸਾਲ ਪੂਰਾ ਕਰਨ ਤੋਂ ਪਹਿਲਾਂ ਠੀਕ ਹੋ ਗਈ। ਇਸ ਤੋਂ ਪਹਿਲਾਂ ਇੱਕ 108 ਸਾਲਾਂ ਅੰਨਾ ਡੇਲ ਨਾਮ ਦੀ ਇੱਕ ਬਜ਼ੁਰਗ ਮਹਿਲਾ ਨੇ ਇੱਕ ਸਦੀ ਪਹਿਲਾਂ ਸਪੈਨਿਸ਼ ਫਲੂ ਤੋਂ ਬਚਣ ਤੋਂ ਬਾਅਦ ਪਿਛਲੇ ਸਾਲ ਕੋਵਿਡ-19 ਨੂੰ ਹਰਾਇਆ ਸੀ।