139 year old victorian house: ਸੈਨ ਫ੍ਰਾਂਸਿਸਕੋ ਵਿੱਚ ਐਤਵਾਰ ਨੂੰ ਲੋਕਾਂ ਨੇ ਅਜੀਬ ਚੀਜ਼ ਦੇਖੀ । ਇੱਕ ਘਰ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਗਿਆ। ਕ੍ਰੇਨ ਅਤੇ ਟਰੱਕ ਦੀ ਮਦਦ ਨਾਲ ਉਸਨੂੰ ਧੱਕਿਆ ਗਿਆ, ਤਾਂ ਲੋਕਾਂ ਦੀ ਭੀੜ ਲੱਗ ਗਈ ਅਤੇ ਵੀਡੀਓ ਬਣਾਉਣ ਲੱਗ ਪਏ। 139 ਸਾਲ ਪੁਰਾਣੇ ਵਿਕਟੋਰੀਅਨ ਘਰ ਨੂੰ ਚੁੱਕਿਆ ਗਿਆ ਅਤੇ ਫ੍ਰੈਂਕਲਿਨ ਸਟ੍ਰੀਟ ਤੋਂ ਫੁੱਲਟਨ ਸਟ੍ਰੀਟ ਲਿਜਾਇਆ ਗਿਆ। ਉਸਨੇ ਇਸਦੇ ਲਈ 6 ਬਲਾਕਾਂ ਨੂੰ ਪਾਰ ਕੀਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਖ਼ਬਰਾਂ ਅਨੁਸਾਰ ਘਰ ਦੇ ਨਜ਼ਦੀਕ ਰਹਿਣ ਵਾਲੀ ਵਾਂਡਾ ਰਾਮੋਸ ਨੇ ਕਿਹਾ, “7 ਬੈੱਡਰੂਮ ਵਾਲੇ ਘਰ ਨੂੰ ਚਲਦਾ ਦੇਖਣਾ ਬਹੁਤ ਸ਼ਾਨਦਾਰ ਅਨੁਭਵ ਸੀ।” ਜਿਸ ਜਗ੍ਹਾ ਘਰ ਨੂੰ ਸ਼ਿਫਟ ਕੀਤਾ ਗਿਆ, ਉੱਥੇ ਰਹਿਣ ਵਾਲੇ ਕੈਰੀ ਕਾਰਟਰ ਨੇ ਕਿਹਾ, “ਇਹ ਸੱਚਮੁੱਚ ਇੱਕ ਵੱਡਾ ਘਰ ਹੈ।”
ਦੱਸ ਦੇਈਏ ਕਿ ਇਸਦੀ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਲੋਕਾਂ ਨੇ ਹੈਰਾਨੀਜਨਕ ਪ੍ਰਤੀਕ੍ਰਿਆ ਦਿੱਤੀ। ਬਹੁਤ ਸਾਰੇ ਲੋਕਾਂ ਨੇ ਘਰ ਨੂੰ ਵੱਖੋ-ਵੱਖਰੇ ਐਂਗਲਾਂ ਤੋਂ ਰਿਕਾਰਡ ਕੀਤਾ। ਕਿਸੇ ਨੇ ਇਸ ਨੂੰ ਫਿਲਮੀ ਦ੍ਰਿਸ਼ ਕਿਹਾ ਅਤੇ ਕਿਸੇ ਨੇ ਇਸ ਨੂੰ ਵਧੀਆ ਵੀਡੀਓ ਕਿਹਾ। ਇਹ ਘਰ ਇੰਗਲੈਂਡਰ ਹਾਊਸ ਵਜੋਂ ਜਾਣਿਆ ਜਾਂਦਾ ਹੈ। ਇਸਨੂੰ ਦੂਜੀ ਜਗ੍ਹਾ ਸ਼ਿਫਟ ਕਰਨ ਲਈ 6 ਘੰਟਿਆਂ ਦਾ ਸਮਾਂ ਲੱਗ ਗਿਆ।
ਇਹ ਵੀ ਦੇਖੋ: 3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ