ਅਮਰੀਕਾ ਵਿੱਚ ਸਾਊਥ ਲੇਕ ਯੂਨੀਅਨ ਵਿੱਚ ਸੀਏਟਲ ਪੁਲਿਸ ਦੇ ਗਸ਼ਤੀ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਭਾਰਤੀ ਮੂਲ ਦੀ 23 ਸਾਲਾ ਕੁੜੀ ਦੀ ਮੌ.ਤ ਹੋ ਗਈ ਹੈ। ਸੀਏਟਲ ਪੁਲਿਸ ਵਿਭਾਗ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ । ਸੋਮਵਾਰ ਰਾਤ ਨੂੰ ਪੁਲਿਸ ਦੇ ਗਸ਼ਤੀ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੀੜਤ ਨੂੰ ਗੰਭੀਰ ਹਾਲਤ ਵਿੱਚ ਹਾਰਬਰਵਿਊ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ ।
ਮੀਡੀਆ ਰਿਪੋਰਟ ਮੁਤਾਬਕ ਕਿੰਗ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵੱਲੋਂ ਮ੍ਰਿਤਕ ਕੁੜੀ ਦੀ ਪਛਾਣ ਜਾਹਨਵੀ ਕੰਦੂਲਾ ਵਜੋਂ ਕੀਤੀ ਗਈ ਹੈ। ਕਿੰਗ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਅਨੁਸਾਰ ਮੌ.ਤ ਦਾ ਕਾਰਨ ਕਈ ਸੱਟਾਂ ਹਨ । ਦੱਸ ਦੇਈਏ ਕਿ ਜਾਨ੍ਹਵੀ ਕੰਦੂਲਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਦਿ ਸੀਏਟਲ ਟਾਈਮਜ਼ ਦੀ ਰਿਪੋਰਟ ਅਨੁਸਾਰ ਉਹ ਸਾਊਥ ਲੇਕ ਯੂਨੀਅਨ ਵਿੱਚ ਨੌਰਥ-ਈਸਟਰਨ ਯੂਨੀਵਰਸਿਟੀ ਕੈਂਪਸ ਦੀ ਵਿਦਿਆਰਥਣ ਸੀ ਅਤੇ ਇਸ ਸਾਲ ਦਸੰਬਰ ਵਿੱਚ ਸੂਚਨਾ ਪ੍ਰਣਾਲੀ ਵਿੱਚ ਮਾਸਟਰ ਦੀ ਡਿਗਰੀ ਹਾਸਿਲ ਕਰਨ ਵਾਲੀ ਸੀ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ CM ਭਗਵੰਤ ਮਾਨ ਨੇ ਲਹਿਰਾਇਆ ਤਿਰੰਗਾ, ਬੋਲੇ- ‘ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ’
ਦੱਸ ਦੇਈਏ ਕਿ ਸੀਏਟਲ ਪੁਲਿਸ ਵਿਭਾਗ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਸਤੀ ਗੱਡੀ SUV ਚਲਾਉਣ ਵਾਲਾ ਅਧਿਕਾਰੀ ਸੀਏਟਲ ਫਾਇਰ ਡਿਪਾਰਟਮੈਂਟ ਦੇ ਨਾਲ ‘ਮੁੱਢਲੀ ਇੱਕ ਕਾਲ’ ਦਾ ਜਵਾਬ ਦਿੰਦੇ ਸਮੇਂ ਡੇਕਸਟਰ ਐਵੇਨਿਊ ਨਾਰਥ ‘ਤੇ ਉੱਤਰ ਵੱਲ ਜਾ ਰਹੇ ਸਨ। ਬਿਆਨ ਅਨੁਸਾਰ ਕੁੜੀ ਕ੍ਰਾਸਵਾਕ ਵਿੱਚ ਪੂਰਬ ਤੋਂ ਪੱਛਮ ਵੱਲ ਜਾ ਰਹੀ ਸੀ, ਜਦੋਂ ਗੱਡੀ ਨੇ ਉਸਨੂੰ ਟੱਕਰ ਮਾਰੀ।
ਵੀਡੀਓ ਲਈ ਕਲਿੱਕ ਕਰੋ -: