ਚੀਨ ਦੇ ਤਿੰਨ ਅੰਤਰਿਕਸ਼ ਯਾਤਰੀ ਸ਼ਨੀਵਾਰ ਨੂੰ ਚੀਨ ਦੇ ਨਵੇਂ ਸਪੇਸ ਸਟੇਸ਼ਨ ਉਤਰੇ ਸਨ। ਇਸ ਨੂੰ ਚੀਨ ਦੇ ਨਵੇਂ ਸਪੇਸ ਪ੍ਰੋਗਰਾਮ ਵਿੱਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਚੀਨ ਦੇ ਸਥਾਨਕ ਸਮੇਂ ਅਨੁਸਾਰ ਰਾਤ 12 ਵਜੇ ਦੇ ਬਾਅਦ ਮੰਗੋਲੀਆ ਦੇ ਗੋਬੀ ਮਾਰੂਥਲ ਵਿੱਚ ਜਿਯੁਕੁਯਾਨ ਸੈਟੇਲਾਈਟ ਲਾਂਚ ਸੈਂਟਰ ਤੋਂ ਲੌਂਗ ਮਾਰਚ 2F ਰਾਕੇਟ ‘ਤੇ ਸ਼ੇਨਝੌ -13 ਪੁਲਾੜ ਯਾਨ ਨੂੰ ਲਾਂਚ ਕੀਤਾ ਗਿਆ। ਲਾਂਚ ਤੋਂ ਲਗਭਗ 6:30 ਘੰਟਿਆਂ ਬਾਅਦ ਪੁਲਾੜ ਯਾਨ ਤਿਆਨਗੋਂਗ ਪੁਲਾੜ ਸਟੇਸ਼ਨ ‘ਤੇ ਉਤਰਿਆ। ਪੁਲਾੜ ਯਾਤਰੀ 183 ਦਿਨ (ਲਗਭਗ 6 ਮਹੀਨੇ) ਇੱਥੇ ਰਹਿਣਗੇ ਅਤੇ ਕੰਮ ਕਰਨਗੇ। ਇਹ ਚੀਨ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਮਿਸ਼ਨ ਹੋਵੇਗਾ। ਚੀਨੀ ਭਾਸ਼ਾ ਵਿੱਚ ਤਿਆਂਗੋਂਗ ਦਾ ਅਰਥ ਸਵਰਗ ਹੁੰਦਾ ਹੈ।
ਇਸ ਵਿੱਚ ਝਾਈ ਝੀਗਾਂਗ, ਵਾਂਗ ਯਾਪਿੰਗ ਅਤੇ ਯੀ ਗੁਆਂਫੂ ਸ਼ਾਮਲ ਹਨ, ਜੋ ਸਟੇਸ਼ਨ ਦੀ ਤਕਨਾਲੋਜੀ ਦੀ ਜਾਂਚ ਕਰਨਗੇ ਅਤੇ ਸਪੇਸਵਾਕ ਦਾ ਸੰਚਾਲਨ ਕਰਨਗੇ। ਝਾਈ ਮਿਸ਼ਨ ਦੇ ਕਮਾਂਡਰ ਹੋਣਗੇ। ਉਸਨੇ 2008 ਵਿੱਚ ਚੀਨ ਦੀ ਪਹਿਲੀ ਪੁਲਾੜ ਯਾਤਰਾ ਕੀਤੀ ਸੀ। ਉਸ ਨੂੰ ਚੀਨੀ ਸਰਕਾਰ ਨੇ ਪੁਲਾੜ ਹੀਰੋ ਦਾ ਖਿਤਾਬ ਵੀ ਦਿੱਤਾ ਹੈ। ਯੀ ਗੁਆਂਫੂ ਲਈ ਇਹ ਪਹਿਲਾ ਪੁਲਾੜ ਮਿਸ਼ਨ ਹੋਵੇਗਾ। ਉਹ ਇਸ ਵੇਲੇ ਮਿਲਟਰੀ ਦੇ ਪੁਲਾੜ ਯਾਤਰੀ ਬ੍ਰਿਗੇਡ ਵਿੱਚ ਦੂਜੇ ਪੱਧਰ ਦੇ ਪੁਲਾੜ ਯਾਤਰੀ ਹਨ। ਮਹਿਲਾ ਵਾਂਗ ਯਾਪਿੰਗ ਨੇ 2013 ਵਿੱਚ ਇੱਕ ਮਿਸ਼ਨ ਵਿੱਚ ਹਿੱਸਾ ਲਿਆ ਜਿਸ ਲਈ ਉਸਨੂੰ ਸਨਮਾਨਿਤ ਕੀਤਾ ਗਿਆ। ਉਹ ਪੁਲਾੜ ਵਿੱਚ ਜਾਣ ਵਾਲੀ ਚੀਨ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: