ਸੋਮਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਵੱਡਾ ਹਮਲਾ ਹੋਇਆ ਹੈ। ਸੋਮਵਾਰ ਨੂੰ ਇੱਥੇ ਦੋ ਧਮਾਕੇ ਹੋਏ ਹਨ। ਯੂਏਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਮਲੇ ਡਰੋਨ ਦੀ ਮਦਦ ਨਾਲ ਕੀਤੇ ਗਏ ਸਨ।
ਆਬੂ ਧਾਬੀ ਪੁਲਿਸ ਮੁਤਾਬਿਕ ਇਸ ਹਮਲੇ ‘ਚ 3 ਲੋਕ ਮਾਰੇ ਗਏ ਹਨ ਅਤੇ 6 ਜ਼ਖਮੀ ਹੋਏ ਹਨ। ਮਾਰੇ ਗਏ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਦੋ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਹੈ। ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉੱਥੇ ਹੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ, ਯਮਨ ਦੇ ਈਰਾਨ ਨਾਲ ਜੁੜੇ ਹਾਉਥੀ ਮੂਵਮੈਂਟ ਨੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਇਸ ਸੰਗਠਨ ਨੇ ਇੱਕ ਬਿਆਨ ਜਾਰੀ ਕਰਕੇ ਯੂ.ਏ.ਈ. ‘ਤੇ ਹਮਲੇ ਸ਼ੁਰੂ ਕਰਨ ਦੀ ਗੱਲ ਕਹੀ ਹੈ।
ਅਬੂ ਧਾਬੀ ਪੁਲਿਸ ਦਾ ਕਹਿਣਾ ਹੈ ਕਿ ਉਦਯੋਗਿਕ ਮੁਸਾਫਾ ਖੇਤਰ ਵਿੱਚ ਤੇਲ ਦੇ ਤਿੰਨ ਟੈਂਕਰ ਟਰੱਕਾਂ ਵਿੱਚ ਧਮਾਕਾ ਹੋਇਆ। ਇੱਥੇ ਤੇਲ ਫਰਮ ADNOC ਦਾ ਬਾਲਣ ਸਟੋਰ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਨਿਰਮਾਣ ਵਾਲੀ ਥਾਂ ‘ਤੇ ਅੱਗ ਲੱਗ ਗਈ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, ‘ਸ਼ੁਰੂਆਤੀ ਜਾਂਚ ਵਿੱਚ ਇੱਕ ਛੋਟੇ ਜਹਾਜ਼ ਦੇ ਹਿੱਸੇ ਮਿਲੇ ਹਨ, ਜੋ ਕਿ ਡਰੋਨ ਦੇ ਹਿੱਸੇ ਹੋ ਸਕਦੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਥਾਵਾਂ ‘ਤੇ ਡਰੋਨਾਂ ਨਾਲ ਹਮਲਾ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: