ਅਲਫਾਰੇਟਾ, ਜਾਰਜੀਆ ਵਿੱਚ ਭਾਰਤੀ-ਅਮਰੀਕੀ ਵਿਦਿਆਰਥੀਆਂ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਜਾਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਦੀ ਉਮਰ 18 ਸਾਲ ਸੀ ਅਤੇ ਮਰਨ ਵਾਲਿਆਂ ਵਿੱਚੋਂ ਦੋ ਔਰਤਾਂ ਸਨ। ਅਲਫਾਰੇਟਾ ਪੁਲਿਸ ਦੇ ਅਨੁਸਾਰ, ਕਾਰ ਦੀ ਤੇਜ਼ ਰਫਤਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਅਲਫਾਰੇਟਾ ਹਾਈ ਸਕੂਲ ਦੇ ਸੀਨੀਅਰ ਵਿਦਿਆਰਥੀ ਆਰੀਅਨ ਜੋਸ਼ੀ, ਜਾਰਜੀਆ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਸ਼੍ਰੀਆ ਅਵਸਰਾਲਾ ਅਤੇ ਅਨਵੀ ਸ਼ਰਮਾ ਵਜੋਂ ਹੋਈ ਹੈ। ਜ਼ਖਮੀ ਵਿਦਿਆਰਥੀ ਜਾਰਜੀਆ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਹੌਂਡਾ ਅਕਾਰਡ ਦੇ ਡਰਾਈਵਰ ਰਿਥਵਾਕ ਸੋਮਪੱਲੀ ਅਤੇ ਅਲਫਾਰੇਟਾ ਹਾਈ ਸਕੂਲ ਦੇ ਸੀਨੀਅਰ ਮੁਹੰਮਦ ਲਿਆਕਾਥ ਹਨ।
ਪੁਲਿਸ ਮੁਤਾਬਕ ਡਰਾਈਵਰ ਨੇ ਕਾਰ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਆਰੀਅਨ ਜੋਸ਼ੀ ਅਤੇ ਸ਼੍ਰੀਆ ਅਵਸਰਾਲਾ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੱਡੀ ਦੀ ਪਿਛਲੀ ਸੀਟ ਤੇ ਬੈਠੀ ਅਨਵੀ ਸ਼ਰਮਾ ਦੀ ਬਾਅਦ ਵਿੱਚ ਨਾਰਥ ਫੁਲਟਨ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ ਮੁੱਢਲੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਹਾਦਸਾ ਕਾਰ ਦੀ ਤੇਜ਼ ਰਫਤਾਰ ਕਾਰਨ ਵਾਪਰਿਆ ਹੈ।
ਇਹ ਵੀ ਪੜ੍ਹੋ : CM ਕੇਜਰੀਵਾਲ ਨੂੰ ਧ.ਮ.ਕੀ ਭਰੇ ਮੈਸੇਜ ਲਿਖਣ ਵਾਲਾ ਵਿਅਕਤੀ ਗ੍ਰਿਫਤਾਰ, ਨਾਮੀ ਬੈਂਕ ‘ਚ ਕੰਮ ਕਰਦਾ ਹੈ ਮੁਲਜ਼ਮ
ਅਟਲਾਂਟਾ ਜਰਨਲ-ਕਾਂਸਟੀਚਿਊਸ਼ਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਵਸਰਾਲਾ ਯੂਜੀਏ ਸ਼ਿਕਾਰੀ ਡਾਂਸ ਟੀਮ ਦਾ ਇੱਕ ਮੈਂਬਰ ਸੀ ਅਤੇ ਸ਼ਰਮਾ ਨੇ ਯੂਜੀਏ ਆਰਟਿਸਟ ਨਾਮਕ ਇੱਕ ਕੈਪੇਲਾ ਗਰੁੱਪ ਨਾਲ ਗਾਣਾ ਗਾਇਆ ਸੀ। ਇਸ ਦੌਰਾਨ, ਆਰੀਅਨ ਜੋਸ਼ੀ ਅਲਫਾਰੇਟਾ ਹਾਈ ਸਕੂਲ ਵਿੱਚ ਸੀਨੀਅਰ ਸੀ ਅਤੇ ਸਕੂਲ ਦੀ ਕ੍ਰਿਕਟ ਟੀਮ ਦਾ ਮੈਂਬਰ ਸੀ। ਇਹ ਹਾਦਸਾ 14 ਮਈ ਨੂੰ ਅਲਫਾਰੇਟਾ, ਜਾਰਜੀਆ ਵਿੱਚ ਮੈਕਸਵੈਲ ਰੋਡ ਦੇ ਬਿਲਕੁਲ ਉੱਤਰ ਵਿੱਚ ਵੈਸਟਸਾਈਡ ਪਾਰਕਵੇਅ ਉੱਤੇ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: