ਅਮਰੀਕਾ ਦੇ ਔਰੇਗਨ ਸੂਬੇ ਵਿਚ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਇਥੇ ਅੱਧੇ ਘੰਟੇ ਤੋਂ ਵੱਧ 30 ਲੋਕਾਂ ਦੀ ਜ਼ਿੰਦਗੀਆਂ ਆਸਮਾਨ ਵਿਚ ਲਟਕੀਆਂ ਰਹੀਆਂ। ਦਰਅਸਲ ਔਰੇਗਨ ਵਿਚ ਝੂਲੇ ਵਿਚ ਅਚਾਨਕ ਖਰਾਬੀ ਆ ਗਈ ਸੀ। ਝੂਲੇ ਵਿਚ 30 ਲੋਕ ਸਵਾਰ ਸਨ। ਖਰਾਬੀ ਕਾਰਨ ਲੋਕ ਹਵਾ ਵਿਚ ਲਟਕੇ ਰਹੇ। ਹਾਲਾਂਕਿ ਮੁਸ਼ੱਕਤ ਦੇ ਬਾਅਦ ਸਾਰੇ 30 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ।
ਐਮਰਜੈਂਸੀ ਸੇਵਾ ਦੇ ਮੁਲਾਜ਼ਮਾਂ ਨੇ ਵਿਸ਼ਾਲ ਝੂਲੇ ਵਿਚ ਖਰਾਬੀ ਆਉਣ ਕਾਰਨ ਵਿਚ ਹਵਾ ਵਿਚ ਲਗਭਗ ਅੱਧੇ ਘੰਟੇ ਤੱਕ ਲਟਕ ਰਹੇ 30 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ। ਇਹ ਝੂਲਾ ਇਕ ਦਹਾਕਾ ਪੁਰਾਣੇ ਮਨੋਰੰਜਨ ਪਾਰਕ ਵਿਚ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : T-20 ਵਿਸ਼ਵ ਕੱਪ ਵਿਚਾਲੇ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ, ਅਨੁਸ਼ਾਸਨਹੀਣਤਾ ਕਾਰਨ ਟੀਮ ‘ਚੋਂ ਕੱਢਿਆ ਬਾਹਰ
ਪੋਰਟਲੈਂਡ ਫਾਇਰ ਐਂਡ ਰੈਸਕਿਊ ਸੇਵਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਓਕਸ ਪਾਰਕ ਦੇ ਇੰਜੀਨੀਅਰਾਂ ਦੇ ਨਾਲ ਮਿਲ ਕੇ ਝੂਲੇ ਤੋਂ ਹੇਠਾਂ ਉਤਾਰਿਆ ਤੇ ਨਾਲਹੀ ਲੋੜ ਪੈਣ ‘ਤੇ ਰੱਸੀ ਦੇ ਸਹਾਰੇ ਲੋਕਾਂ ਨੂੰ ਹੇਠਾਂ ਉਤਾਰਨ ਦੇ ਵੀ ਇੰਤਜ਼ਾਮ ਕੀਤੇ ਗਏ ਸਨ। ਝੂਲੇ ‘ਤੇ ਸਵਾਰ ਸਾਰੇ ਲੋਕਾਂ ਨੂੰ ਹੇਠਾਂ ਉਤਾਰ ਲਿਆ ਗਿਆ ਤੇ ਸਾਰੇ ਲੋਕ ਸੁਰੱਖਿਅਤ ਹਨ। ਕੋਲ ਹੀ ਹੋਰ ਝੂਲੇ ‘ਤੇ ਸਵਾਰ ਲੋਕਾਂ ਨੇ ਘਟਨਾ ਦਾ ਵੀਡੀਓ ਬਣਾਇਆ ਜਿਸ ਵਿਚ ਐਟਮੌਸਫੀਅਰ ਨਾਂ ਦਾ ਝੂਲਾ ਹਵਾ ’ਚ ਰੁਕਿਆ ਨਜ਼ਰ ਆ ਰਿਹਾ ਹੈ।