42 food delivery riders: ਫਿਲੀਪੀਨਜ਼ ਤੋਂ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੀ ਨੇ ਆਨਲਾਈਨ ਖਾਣਾ ਆਰਡਰ ਕੀਤਾ ਅਤੇ ਉਸਦੇ ਆਰਡਰ ਨੂੰ ਲੈ ਕੇ ਵੱਖ-ਵੱਖ 42 ਡਿਲੀਵਰੀ ਬੁਆਏ ਉਸ ਲੜਕੀ ਕੋਲ ਪਹੁੰਚ ਗਏ। ਉਸ ਕੁੜੀ ਨੂੰ ਸਮਝ ਨਹੀਂ ਆਈ ਕਿ ਇਹ ਕਿਵੇਂ ਹੋ ਗਿਆ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਇਸਦਾ ਇੱਕ ਮੁੱਖ ਕਾਰਨ ਸਾਹਮਣੇ ਆਇਆ ।
ਇੱਕ ਰਿਪੋਰਟ ਅਨੁਸਾਰ ਫਿਲੀਪੀਨਜ਼ ਦੀ ਸੇਬੂ ਸਿਟੀ ਤੋਂ ਸਕੂਲ ਵਿੱਚ ਪੜ੍ਹਨ ਵਾਲੀ ਇੱਕ ਲੜਕੀ ਨੇ ਇੱਕ ਫੂਡ ਐਪ ਤੋਂ ਦੁਪਹਿਰ ਦੇ ਖਾਣੇ ਦਾ ਭੋਜਨ ਮੰਗਵਾਇਆ। ਆਰਡਰ ਤੋਂ ਬਾਅਦ ਉਹ ਆਪਣੀ ਦਾਦੀ ਨਾਲ ਖਾਣੇ ਦੀ ਉਡੀਕ ਕਰਨ ਲੱਗੀ। ਇਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ। ਕੁਝ ਸਮੇਂ ਬਾਅਦ ਉਸ ਕੁੜੀ ਦੀ ਗਲੀ ਵਿੱਚ ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚਣ ਲੱਗੇ, ਪਰ ਓਹੀ ਖਾਣਾ ਬਹੁਤ ਸਾਰੇ ਡਿਲੀਵਰੀ ਬੁਆਏ ਉਸ ਗਲੀ ਵਿੱਚ ਦਿਖਾਈ ਦਿੱਤੇ। ਦੇਖਦੇ ਹੀ ਦੇਖਦੇ ਕੁੱਲ 42 ਡਿਲੀਵਰੀ ਬੁਆਏ ਉੱਥੇ ਇਕੱਠੇ ਹੋ ਗਏ । ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ।
ਉਸ ਗਲੀ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣੇ ਘਰਾਂ ਤੋਂ ਇਹ ਸਭ ਵੇਖਣਾ ਸ਼ੁਰੂ ਕਰ ਦਿੱਤਾ। ਇੱਕ ਸਥਾਨਕ ਲੜਕੇ ਨੇ ਇਹ ਸਭ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਆਖਰਕਾਰ, ਇਹ ਪਤਾ ਲੱਗਿਆ ਕਿ ਇਹ ਸਭ ਕਿਵੇਂ ਹੋਇਆ।ਦਰਅਸਲ, ਇਹ ਸਭ ਫੂਡ ਐਪ ਵਿੱਚ ਤਕਨੀਕੀ ਖਰਾਬੀ ਕਾਰਨ ਹੋਇਆ ਸੀ, ਜਿਸ ਕਾਰਨ 42 ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚ ਗਏ। ਐਪ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਕੁੜੀ ਵੱਲੋਂ ਦਿੱਤਾ ਆਰਡਰ 42 ਡਿਲੀਵਰੀ ਬੁਆਏ ਤੱਕ ਪਹੁੰਚ ਗਿਆ ਅਤੇ ਉਹ ਸਾਰੇ ਖਾਣੇ ਲੈ ਕੇ ਉੱਥੇ ਪਹੁੰਚ ਗਏ।
ਇਹ ਵੀ ਦੇਖੋ: ਵੱਡੀ ਖ਼ਬਰ: ਕੈਪਟਨ ਦੀ ਸਹਿਮਤੀ ਨਾਲ ਹੀ ਇਹ ਕਨੂੰਨ ਬਣਾਏ ਗਏ: ਰਾਜੇਵਾਲ