45 people dead in stampede: ਤੰਜ਼ਾਨੀਆ ਵਿੱਚ ਮਰਹੂਰ ਸਾਬਕਾ ਰਾਸ਼ਟਰਪਤੀ ਜਾਨ ਮਾਗੁਫੁਲੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਹਾਦਸਾ ਵਾਪਰਨ ਕਾਰਨ 45 ਲੋਕਾਂ ਦੀ ਮੌਤ ਹੋ ਗਈ । ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਇਹ ਘਟਨਾ ਪਿਛਲੇ ਹਫਤੇ ਹੋਏ ਸੀ । ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਅਤੇ ਆਪਣੀ ਅਗਵਾਈ ਸ਼ੈਲੀ ਨੂੰ ਲੈ ਕੇ ਮਾਗੁਫੁਲੀ ਲੋਕਾਂ ਵਿਚਾਲੇ ਕਾਫੀ ਮਸ਼ਹੂਰ ਸੀ । ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਉਨ੍ਹਾਂ ਦੀਆਂ ਨੀਤੀਆਂ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਉਨ੍ਹਾਂ ਦੇ ਰਵੱਈਏ ਦੀ ਆਲੋਚਨਾ ਕੀਤੀ ਸੀ।
ਦਰਅਸਲ, ਉਨ੍ਹਾਂ ਦਾ ਪਾਥਿਵ ਸਰੀਰ ਦਾਰ ਐੱਸ ਸਲਾਮ ਵਿੱਚ ਇੱਕ ਸਟੇਡੀਅਮ ਵਿੱਚ ਰੱਖਿਆ ਗਿਆ ਸੀ। ਸ਼ਹਿਰ ਦੇ ਪੁਲਿਸ ਮੁਖੀ ਲਜਾਰੋ ਮਮਬੋਸਾ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਦੇ ਪਾਰਥਿਵ ਸਰੀਰ ਨੂੰ ਦੇਖਣ ਲਈ ਕੁਝ ਲੋਕ ਇੱਕ ਕੰਧ ‘ਤੇ ਚੜ੍ਹ ਗਏ ਜੋ ਢਹਿ ਗਈ । ਇਸ ਨਾਲ ਉੱਥੇ ਭਗਦੜ ਮਚ ਗਈ ਅਤੇ 45 ਲੋਕਾਂ ਦੀ ਮੌਤ ਹੋ ਗਈ ।
ਦੱਸ ਦੇਈਏ ਕਿ ਸਰਕਾਰ ਅਨੁਸਾਰ ਦਿਲ ਸਬੰਧੀ ਸਮੱਸਿਆਵਾਂ ਕਾਰਨ ਮਾਗੁਫੁਲੀ ਦਾ ਦਿਹਾਂਤ ਹੋ ਗਿਆ । ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਨੂੰ ਲੈ ਕੇ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।