ਮੱਧ ਅਫਰੀਕੀ ਗਣਰਾਜ ਵਿਚ ਯਾਤਰੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਨਦੀ ਵਿਚ ਡੁੱਬ ਗਈ। ਕਿਸ਼ਤੀ ਦੇ ਨਦੀ ਵਿਚ ਡੁੱਬਣ ਨਾਲ ਉਸ ਵਿਚ ਸਵਾਰ ਘੱਟੋ-ਘੱਟ 50 ਤੋਂ ਵੱਧ ਡੁੱਬ ਗਏ। ਚਸ਼ਮਦੀਦਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਚਸ਼ਮਦੀਦਾਂ ਨੇ ਦੱਸਿਆ ਕਿ ਲੱਕੜੀ ਨਾਲ ਬਣੀ ਕਿਸ਼ਤੀ ਲਗਭਗ 300 ਲੋਕਾਂ ਨੂੰ ਰਾਜਧਾਨੀ ਬੰਗੁਈ ਤੋਂ ਲੰਘਣ ਵਾਲੀ ਮਪੋਕੋ ਨਦੀ ਨੂੰ ਪਾਰ ਕਰ ਰਹੀ ਸੀ ਉਦੋਂ ਇਹ ਹਾਦਸਾ ਵਾਪਰਿਆ। ਸਥਾਨਕ ਕਿਸ਼ਤੀ ਚਾਲਕਾਂ ਤੇ ਮਛੇਰਿਆਂ ਨੇ ਸਭ ਤੋਂ ਪਹਿਲਾਂ ਬਚਾਅ ਮੁਹਿੰਮ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਅਦਾਕਾਰ ਪੰਕਜ ਤ੍ਰਿਪਾਠੀ ਦੇ ਜੀਜੇ ਦੀ ਸੜਕ ਹਾ.ਦਸੇ ‘ਚ ਮੌ.ਤ, ਭੈਣ ਸਰਿਤਾ ਦੀ ਹਾਲਤ ਨਾਜ਼ੁਕ
ਬਚਾਅ ਮੁਹਿੰਮ ਵਿਚ ਸ਼ਾਮਲ ਇਕ ਮਛੇਰੇ ਏਡ੍ਰੀਅਨ ਮੋਸਾਮੋ ਨੇ ਦੱਸਿਆ ਕਿ ਫੌਜ ਦੇ ਪਹੁੰਚਣ ਤੱਕ ਘੱਟੋ-ਘੱਟ 20 ਦੇਹਾਂ ਕੱਢੇ ਜਾ ਚੁੱਕੇ ਸਨ। ਬੰਗੁਈ ਯੂਨੀਵਰਸਿਟੀ ਹਸਪਤਾਲ ਨੇ ਦੱਸਿਆ ਕਿ ਜਿਵੇਂ-ਜਿਵੇਂ ਤਲਾਸ਼ੀ ਮੁਹਿੰਮ ਵਧ ਰਹੀ ਹੈ, ਮ੍ਰਿਤਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: