ਦਿੱਲੀ, ਐੱਨਸੀਆਰ, ਯੂਪੀ, ਬਿਹਾਰ ਤੇ ਉਤਰਾਖੰਡ ਸਣੇ ਉੱਤਰ ਭਾਰਤ ਵਿਚ ਤੇਜ਼ ਭੂਚਾਲ ਆਇਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ ਲਗਭਗ 20 ਸੈਕੰਡ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦੇ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ ਵਿਚ ਹੜਕੰਪ ਮਚ ਗਿਆ। ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਫੀ ਦੇਰ ਤੱਕ ਝਟਕੇ ਮਹਿਸੂਸ ਕੀਤੇ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ।
ਭੂਚਾਲ ਨਾਲ ਹੁਣ ਤੱਕ 128 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਜ਼ਖਮੀ ਹੋਏ ਹਨ। ਭੂਚਾਲ ਨਾਲ ਕਈ ਘਰ ਵੀ ਨਸ਼ਟ ਹੋ ਗਏ ਹਨ। ਨੇਪਾਲੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੂਕੁਮ ਪੱਛਮ ਵਿਚ 35 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ ਜਾਜਰਕੋਟ ਜ਼ਿਲ੍ਹੇ ਵਿਚ 90 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਭੂਚਾਲ ਦੇ ਬਾਅਦ ਤੋਂ ਰੈਸਕਿਊ ਫੋਰਸ ਬਚਾਅ ਮੁਹਿੰਮ ਵਿਚ ਲੱਗੀ ਹੈ।
ਧਰਤੀ ਹਿਲਣ ਦੇ ਬਾਅਦ ਲਖਨਊ ਵਿਚ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਨੇ ਦੱਸਿਆ ਕਿ ਉਹ ਸੌਣ ਦੀ ਤਿਆਰੀ ਕਰ ਰਹੇ ਸਨ ਉਦੋਂ ਹੀ ਅਚਾਨਕ ਤੋਂ ਪੱਖਾ ਹਿਲਣ ਲੱਗਾ, ਉਦੋਂ ਉਹ ਬਾਹਰ ਵੱਲ ਭੱਜੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਹਾਲ-ਚਾਲ ਪੁੱਛਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਬਣੇਗੀ ਫ਼ਿਲਮ, ਪਰਦੇ ‘ਤੇ ਵਿਖੇਗੀ ਸਿੰਗਿੰਗ ਕਰੀਅਰ ਤੋਂ ਮਰਡਰ ਮਿਸਟਰੀ ਤੱਕ ਪੂਰੀ ਸਟੋਰੀ
ਨੇਪਾਲ ਦੇ ਰਾਸ਼ਟਰੀ ਭੂਚਾਲ ਮਾਪਣ ਕੇਂਦਰ ਦੇ ਅਧਿਕਾਰੀਆਂ ਮੁਤਾਬਕ ਰਾਤ 11.47 ਵਜੇ ਭੂਚਾਲ ਆਇਆ ਜਿਸ ਦਾ ਕੇਂਦਰ ਜਾਜਰਕੋਟ ਵਿਚ ਜ਼ਮੀਨ ਦੇ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਭੂਚਾਲ ਦਾ ਅਸਰ ਭਾਰਤ ਤੇ ਚੀਨ ਵਿਚ ਵੀ ਮਹਿਸੂਸ ਕੀਤਾ ਗਿਆ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –