9 Years Old Becomes Top Earning YouTuber: ਡਿਜੀਟਲ ਮੀਡੀਆ ਨੇ ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਕਿ ਇਨ੍ਹਾਂ ਪਲੇਟਫਾਰਮਾਂ ‘ਤੇ ਪ੍ਰਸਿੱਧ ਲੋਕ ਰਵਾਇਤੀ ਕਰੀਅਰਾਂ ਤੋਂ ਬਹੁਤ ਕੁਝ ਕਮਾਉਣਾ ਸ਼ੁਰੂ ਕਰ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਪਲੇਟਫਾਰਮਾਂ ‘ਤੇ ਕਮਾਈ ਦੇ ਮਾਮਲੇ ਵਿੱਚ ਉਮਰ ਦੀ ਵੀ ਕੋਈ ਸੀਮਾ ਨਹੀਂ ਹੈ। ਇਸ ਦੀ ਤਾਜ਼ਾ ਉਦਾਹਰਣ ਯੂ-ਟਿਊਬ ਹੈ, ਜਿੱਥੇ ਸਾਲ 2020 ਵਿੱਚ ਸਭ ਤੋਂ ਵੱਧ ਕਮਾਈ ਇੱਕ ਅਜਿਹੇ ਮੁੰਡੇ ਨੇ ਕੀਤੀ ਹੈ ਜੋ ਹਾਲੇ 10 ਸਾਲਾਂ ਦਾ ਵੀ ਨਹੀਂ ਹੋਇਆ ਹੈ।
ਦਰਅਸਲ, ਅਮਰੀਕਾ ਦੇ ਟੈਕਸਾਸਵਿੱਚ ਰਹਿਣ ਵਾਲੇ 9 ਸਾਲਾਂ ਰਿਆਨ ਕਾਜੀ ਯੂ-ਟਿਊਬ ‘ਤੇ ਖਿਡੌਣਿਆਂ ਅਤੇ ਖੇਡਾਂ ਨੂੰ ਅਨਬਾਕਸ ਕਰਦਾ ਹੈ ਅਤੇ ਉਨ੍ਹਾਂ ਦੀ ਸਮੀਖਿਆ ਕਰਦਾ ਹੈ। ਉਹ ਸਾਲ 2020 ਵਿੱਚ ਸਿਰਫ ਯੂ-ਟਿਊਬ ਤੋਂ 29.5 ਮਿਲੀਅਨ ਡਾਲਰ ਯਾਨੀ ਤਕਰੀਬਨ 221 ਕਰੋੜ ਦੀ ਕਮਾਈ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਇਸ ਬੱਚੇ ਨੇ ਵਰਲਡ ਬ੍ਰਾਂਡਡ ਟੁਆਏ ਐਂਡ ਕਲੋਥਿੰਗ ਰਾਹੀਂ 200 ਮਿਲੀਅਨ ਡਾਲਰ ਦੀ ਕਮਾਈ ਵੀ ਕੀਤੀ ਹੈ।
ਰਿਆਨ ਨੇ ਹਾਲ ਹੀ ਵਿੱਚ ਨਿਕਲਿਓਡਿਓਨ ਨਾਲ ਆਪਣੀ ਖੁਦ ਦੀ ਟੀਵੀ ਸੀਰੀਜ਼ ਦੀ ਡੀਲ ‘ਤੇ ਵੀ ਦਸਤਖਤ ਕੀਤੇ ਹਨ। ਕਾਜੀ ਦੀ ਸਭ ਤੋਂ ਮਸ਼ਹੂਰ ਵੀਡੀਓ, ਹਿਊਜ ਐਗਜ਼ ਸਰਪ੍ਰਾਈਜ਼ ਟੁਆਏ ਚੈਲੈਂਜ ਦੇ 2 ਬਿਲੀਅਨ ਤੋਂ ਵੀ ਵੱਧ ਵਿਯੂਜ਼ ਹਨ। ਦੱਸ ਦੇਈਏ ਕਿ ਇਹ ਵੀਡੀਓ ਯੂ-ਟਿਊਬ ਦੇ ਇਤਿਹਾਸ ਦੀ ਸਭ ਤੋਂ ਵੱਧ ਵੇਖੀਆਂ ਗਈਆਂ 60 ਵਿਡੀਓਜ਼ ਵਿੱਚ ਸ਼ਾਮਿਲ ਹੈ।
ਜ਼ਿਕਰਯੋਗ ਹੈ ਕਿ ਰਿਆਨ ਨੇ ਸਾਲ 2015 ਵਿੱਚ ਵੀਡੀਓ ਬਣਾਉਣਾ ਸ਼ੁਰੂ ਕੀਤਾ ਸੀ। ਉਸ ਨੂੰ ਇਹ ਵਿਚਾਰ ਉਸ ਸਮੇਂ ਆਇਆ ਜਦੋਂ ਉਸਨੇ ਖਿਡੌਣਿਆਂ ਦੀਆਂ ਸਮੀਖਿਆਵਾਂ ਦੀਆਂ ਵੀਡੀਓਜ਼ ਵੇਖਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਰਾਇਨ ਦੀ ਵੀਡੀਓ ਸਮੀਖਿਆ ਦੇ ਢੰਗ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਪ੍ਰਸ਼ੰਸਕ ਅਧਾਰ ਵਿੱਚ ਮਹੱਤਵਪੂਰਨ ਵਾਧਾ ਹੋਣਾ ਸ਼ੁਰੂ ਹੋਇਆ। ਰਿਆਨ ਦੀ ਪ੍ਰਸਿੱਧੀ ਤਿੰਨ ਸਾਲਾਂ ਬਾਅਦ ਸਿਖਰ ‘ਤੇ ਪਹੁੰਚ ਗਈ ।
ਰਿਆਨ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਖਿਡੌਣੇ ਬਣਾਉਣ ਵਾਲੀਆਂ ਕੰਪਨੀਆਂ ਉਸ ਕੋਲ ਆਉਂਦੀਆਂ ਹਨ ਅਤੇ ਰਿਆਨ ਨਵੀਨਤਮ ਖਿਡੌਣਿਆਂ ਨੂੰ ਅਨਬਾੱਕਸ ਕਰਦੇ ਹਨ ਅਤੇ ਉਨ੍ਹਾਂ ਦੀ ਸਮੀਖਿਆ ਕਰਦੇ ਹਨ। ਉੱਥੇ ਹੀ ਦੂਜੇ ਪਾਸੇ ਯੂ-ਟਿਊਬ ‘ਤੇ ਕਰੋੜਾਂ ਲੋਕ ਉਨ੍ਹਾਂ ਦੀਆਂ ਵੀਡੀਓਜ਼ ਵੇਖਦੇ ਹਨ। ਰਿਆਨ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਆਪ ਨੂੰ ਇੱਕ ਸਫਲ ਬ੍ਰਾਂਡ ਬਣਾਉਣ ਵਿੱਚ ਸਫਲ ਰਿਹਾ ਹੈ।
ਇਹ ਵੀ ਦੇਖੋ: ਆਉਣ ਵਾਲੇ ਸਮੇਂ ‘ਚ ਦੇਸ਼ ਅੰਦਰ ਹੋਵੇਗਾ ਕਿਸਾਨਾਂ ਤੇ ਮਜਦੂਰਾਂ ਦਾ ਰਾਜ – ਪ੍ਰੋ. ਮਨਜੀਤ ਸਿੰਘ