ਅਮਰੀਕੀ ਅਰਬਪਤੀ ਰੁਪਰਟ ਮਰਡੋਕ ਨੇ 93 ਸਾਲ ਦੀ ਉਮਰ ਵਿਚ 5ਵੀਂ ਵਾਰ ਵਿਆਹ ਕੀਤਾ ਹੈ। ਉਨ੍ਹਾਂ ਨੇ ਰੂਸ ਵਿਚ ਪੈਦਾ ਹੋਈ ਬਾਇਓਲੋਜਿਸਟ ਏਲੇਨਾ ਜ਼ੂਕੋਵਾ ਨੂੰ ਆਪਣੀ 5ਵੀਂ ਪਤਨੀ ਬਣਾਇਆ ਹੈ। ਜ਼ੂਕੋਵਾ ਰੁਪਰਟ ਤੋਂ 26 ਸਾਲ ਛੋਟੀ ਹੈ। ਉਨ੍ਹਾਂ ਦੀ ਉਮਰ 67 ਸਾਲ ਹੈ। ਦੋਵਾਂ ਨੇ ਕੈਲੀਫੋਰਨੀਆ ਵਿਚ ਵਿਆਹ ਕੀਤਾ। ਦੋਵਾਂ ਨੇ 3 ਮਹੀਨੇ ਪਹਿਲਾਂ ਮੰਗਣੀ ਦਾ ਐਲਾਨ ਕੀਤਾ ਸੀ। ਮਰਡੋਕ ਦੀ ਨੈਟਵਰਥ 1990 ਕਰੋੜ ਅਮਰੀਕੀ ਡਾਲਰ ਹੈ।
ਰੁਪਰਟ ਮਰਡੋਕ ਨੇ ਇਸ ਤੋਂ ਪਹਿਲਾਂ ਸਾਲ2016 ਵਿਚ ਮਾਡਲ ਤੇ ਐਕਟ੍ਰੈਸ ਜੇਰੀ ਹਾਲ ਨਾਲ ਵਿਆਹ ਕੀਤਾ ਸੀ। 6 ਸਾਲ ਬਾਅਦ 2022 ਵਿਚ ਦੋਵਾਂ ਦਾ ਤਲਾਸ ਹੋ ਗਿਆ ਸੀ। ਦੂਜੇ ਪਾਸੇ ਜ਼ੂਕੋਵਾ ਨੇ ਮਰਡੋਕ ਤੋਂ ਪਹਿਲਾਂ ਅਰਬਪਤੀ ਤੇ ਰੂਸੀ ਸਿਆਸਤਦਾਨ ਅਲੈਕਜੈਂਡਰ ਜ਼ੂਕੋਵਾ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਇਕ ਧੀ ਦਾਸ਼ਾ ਵੀ ਹੈ। ਦਾਸ਼ਾ ਦੇ ਜਨਮ ਦੇ 3 ਸਾਲ ਬਾਅਦ ਸਾਲ 1984 ਵਿਚ ਦੋਵਾਂ ਦਾ ਤਲਾਕ ਹੋ ਗਿਆ ਸੀ।
ਰੁਪਰਟ ਮਰਡੋਕ ਦਾ ਪਹਿਲਾ ਵਿਆਹ 1956 ਵਿਚ ਆਸਟ੍ਰੇਲੀਆਈ ਫਲਾਈਟ ਅਟੈਂਡੈਂਟ ਪੈਟ੍ਰੀਸ਼ੀਆ ਬੁਕਰ ਨਾਲ ਹੋਇਆ ਸੀ। 4 ਸਾਲ ਬਾਅਦ 1960 ਵਿਚ ਦੋਵਾਂ ਨੇ ਤਲਾਕ ਲੈ ਲਿਆ ਸੀ। ਇਸ ਦੇ ਬਾਅਦ ਮਰਡੋਕ ਦੂਜੀ ਪਤਨੀ ਅੰਨਾ ਟੋਰਵ ਦੇ ਨਾਲ 30 ਸਾਲ ਤੋਂ ਵੱਧ ਸਮੇਂ ਤੱਕ ਵਿਆਹ ਦੇ ਬੰਧਨ ਵਿਚ ਬੱਝੇ ਰਹੇ।
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ‘ਚ ਲੱਗੀ ਅੱ/ਗ, ਟਾਇਰ ਫਟਣ ਨਾਲ ਵਾਪਰਿਆ ਹਾਦਸਾ
ਅੰਨਾ ਟਰਵੇ ਅਖਬਾਰ ਵਿਚ ਰਿਪੋਰਟਰ ਸਨ। ਦੋਵਾਂ ਦਾ 1999 ਵਿਚ ਤਲਾਕ ਹੋਇਆ। ਇਸ ਦੇ ਕੁਝ ਮਹੀਨਿਆਂ ਬਾਅਦ ਮਰਡੋਕ ਨੇ ਵੈਰਡੀ ਡੇਂਗ ਨਾਲ ਵਿਆਹ ਕੀਤਾ ਜੋ 2013 ਵਿਚ ਖਤਮ ਹੋ ਗਿਆ। ਚੌਥੀ ਵਾਰ ਉਨ੍ਹਾਂ ਨੇ 2016 ਵਿਚ ਮਾਡਲ ਜੇਰੀ ਹਾਲ ਵਿਚ ਵਿਆਹ ਕੀਤਾ। ਮਰਡੋਕ ਦੇ ਵੱਖ-ਵੱਖ ਵਿਆਹਾਂ ਤੋਂ 6 ਬੱਚੇ ਹਨ।