ਲੀਬੀਆ ਦੇ ਤੱਟ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਯੂਰਪ ਜਾ ਰਹੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 61 ਪ੍ਰਵਾਸੀ ਡੁੱਬ ਗਏ। ਇਹ ਜਾਣਕਾਰੀ ਲੀਬੀਆ ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (IOM) ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਦਿੱਤੀ। IOM ਨੇ ਬਚੇ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਵਿੱਚ ਕੁੱਲ 86 ਲੋਕ ਸਵਾਰ ਸਨ। ਇਹ ਲੀਬੀਆ ਦੇ ਜਵਾਰਾ ਸ਼ਹਿਰ ਤੋਂ ਰਵਾਨਾ ਹੋਇਆ ਸੀ।
ਦੱਸ ਦੇਈਏ ਕਿ ਲੀਬੀਆ ਉਨ੍ਹਾਂ ਲੋਕਾਂ ਲਈ ਇੱਕ ਪ੍ਰਮੁੱਖ ਲਾਂਚਿੰਗ ਪੁਆਇੰਟ ਹੈ ਜੋ ਸਮੁੰਦਰੀ ਰਸਤੇ ਯੂਰਪ ਪਹੁੰਚਣਾ ਚਾਹੁੰਦੇ ਹਨ। ਅਫ਼ਰੀਕਾ ਅਤੇ ਮੱਧ ਪੂਰਬ ਵਿੱਚ ਸਥਿਤ ਦੇਸ਼ਾਂ ਦੇ ਲੋਕ ਉੱਥੇ ਹੋ ਰਹੀ ਜੰਗ ਅਤੇ ਅਸ਼ਾਂਤੀ ਤੋਂ ਬਚਣ ਲਈ ਲੀਬੀਆ ਦੇ ਰਸਤੇ ਯੂਰਪ ਜਾਣਾ ਚਾਹੁੰਦੇ ਹਨ। ਤੱਟਵਰਤੀ ਖੇਤਰਾਂ ਨੂੰ ਨਿਯੰਤਰਿਤ ਕਰਨ ਵਾਲੇ ਫੌਜੀ ਸਮੂਹਾਂ ਦੁਆਰਾ ਇਹਨਾਂ ਰੂਟਾਂ ਦੇ ਨਾਲ ਮਨੁੱਖੀ ਤਸਕਰੀ ਦਾ ਨੈੱਟਵਰਕ ਚਲਾਇਆ ਜਾਂਦਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ, ਲੀਬੀਆ ਵਿੱਚ ਸੁਰੱਖਿਆ ਬਲਾਂ ਨੇ ਕਥਿਤ ਤੌਰ ‘ਤੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ‘ਤੇ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਪੈਟਰੋਲ ਪੰਪ ਮਾਲਕ ਤੇ ਉਸ ਦੇ ਸਾਥੀਆਂ ‘ਤੇ ਫਾ.ਇਰਿੰਗ, 3 ਵਿਅਕਤੀ ਗੰਭੀਰ ਜ਼ਖਮੀ
ਜ਼ਿਕਰਯੋਗ ਹੈ ਕਿ ਪ੍ਰਵਾਸੀਆਂ ਦੇ ਡੁੱਬਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਜੂਨ ਵਿੱਚ ਵਾਪਰੀ ਸੀ, ਜਦੋਂ 79 ਪ੍ਰਵਾਸੀ ਡੁੱਬ ਗਏ ਸਨ ਅਤੇ ਸੈਂਕੜੇ ਹੋਰ ਲਾਪਤਾ ਹੋ ਗਏ ਸਨ। ਉਨ੍ਹਾਂ ਦੀ ਕਿਸ਼ਤੀ ਫਰਵਰੀ ਵਿਚ ਤੂਫਾਨ ਦੇ ਦੌਰਾਨ ਇਟਲੀ ਦੇ ਕੈਲੇਬ੍ਰੀਅਨ ਤੱਟ ‘ਤੇ ਚਟਾਨਾਂ ਨਾਲ ਟਕਰਾ ਗਈ ਸੀ, ਜਿਸ ਵਿਚ 96 ਲੋਕਾਂ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ : –