Afghan airstrikes kill over: ਅਫਗਾਨਿਸਤਾਨ ਦੇ ਕੰਧਾਰ ਵਿੱਚ ਐਤਵਾਰ ਨੂੰ ਹੋਏ ਹਵਾਈ ਹਮਲੇ ਵਿੱਚ 80 ਤੋਂ ਵੱਧ ਅੱਤਵਾਦੀ ਮਾਰੇ ਗਏ । ਅਰਘਨਦਾਬ ਜ਼ਿਲ੍ਹੇ ਵਿੱਚ ਹੋਈ ਇਸ ਕਾਰਵਾਈ ਵਿੱਚ ਤਾਲਿਬਾਨ ਦੇ ਮੁੱਖ ਕਮਾਂਡਰ ਸਰਹਦੀ ਦੀ ਵੀ ਮੌਤ ਹੋ ਗਈ । ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਵੀ ਟਵੀਟ ਕਰਕੇ ਹਵਾਈ ਫੌਜ ਦੀ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ । ਰੱਖਿਆ ਮੰਤਰਾਲੇ ਦੇ ਬੁਲਾਰੇ ਫਵਾਦ ਅਮਾਨ ਨੇ ਦੱਸਿਆ ਕਿ ਅੱਤਵਾਦੀਆਂ ਦੇ ਠਿਕਾਣੇ ‘ਤੇ ਉਸ ਸਮੇਂ ਹਵਾਈ ਹਮਲੇ ਕੀਤੇ ਗਏ ਜਦੋਂ ਉਹ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ।
ਦਰਅਸਲ, ਚੀਨ ਦੀ ਇੱਕ ਨਿਊਜ਼ ਏਜੰਸੀ ਅਨੁਸਾਰ ਏਅਰ ਸਟ੍ਰਾਈਕ ਦੌਰਾਨ ਅੱਤਵਾਦੀਆਂ ਅਤੇ ਉਨ੍ਹਾਂ ਦੇ ਕਮਾਂਡਰ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਅੱਤਵਾਦੀਆਂ ਦੇ ਦੋ ਟੈਂਕ ਅਤੇ ਕਈ ਗੱਡੀਆਂ ਵੀ ਉਡਾ ਦਿੱਤੀਆਂ ਗਈਆਂ । ਹਾਲਾਂਕਿ, ਇਸ ਵੇਲੇ ਕੰਧਾਰ ਵਿੱਚ ਸਰਗਰਮ ਤਾਲਿਬਾਨ ਨੇ ਇਸ ਹਮਲੇ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਤਾਲਿਬਾਨ ਅੱਤਵਾਦੀਆਂ ਨਾਲ ਸ਼ਾਂਤੀ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਰਿਪੋਰਟਾਂ ਵਿੱਚ ਕੁਝ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਤੁਰਕੀ ਵਿੱਚ ਹੋਣ ਵਾਲੀ ਇੱਕ ਮੀਟਿੰਗ ਤੋਂ ਪਹਿਲਾਂ ਗਨੀ ਨੇ ਤਿੰਨ ਪੜਾਵਾਂ ਵਾਲਾ ਰੋਡਮੈਪ ਤਿਆਰ ਕੀਤਾ ਹੈ । ਇਸ ਵਿੱਚ ਚੋਣਾਂ ਤੋਂ ਪਹਿਲਾਂ ਤਾਲਿਬਾਨੀਆਂ ਨਾਲ ਸਮਝੌਤੇ ਅਤੇ ਜੰਗਬੰਦੀ ਦਾ ਜ਼ਿਕਰ ਕੀਤਾ ਗਿਆ ਹੈ ।
ਦਰਅਸਲ, 1 ਮਈ ਨੂੰ ਅਫਗਾਨਿਸਤਾਨ ਤੋਂ ਸਾਰੀਆਂ ਵਿਦੇਸ਼ੀ ਫੌਜਾਂ ਦੇ ਵਾਪਸ ਜਾਣ ਦੀ ਡੈੱਡਲਾਈਨ ਨਿਰਧਾਰਤ ਕੀਤੀ ਗਈ ਹੈ। ਇਸੇ ਲਈ ਅਮਰੀਕਾ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਚਾਹੁੰਦਾ ਹੈ । ਇਸ ਦੇ ਲਈ ਅਮਰੀਕਾ ਤੁਰਕੀ ਵਿੱਚ ਸੰਯੁਕਤ ਰਾਸ਼ਟਰ ਦੇ ਦਖਲ ਨਾਲ ਇੱਕ ਮੀਟਿੰਗ ਕਰਨ ਲਈ ਜ਼ੋਰ ਦੇ ਰਿਹਾ ਹੈ। ਇਸ ਦੇ ਲਈ ਅਮਰੀਕਾ ਨੇ ਇੱਕ ਪ੍ਰਸਤਾਵ ਵੀ ਤਿਆਰ ਕੀਤਾ ਸੀ । ਇਸ ਵਿੱਚ ਤੁਰੰਤ ਇਕ ਨਵੀਂ ਕਾਨੂੰਨੀ ਪ੍ਰਣਾਲੀ ਦੇ ਨਿਰਮਾਣ ਦਾ ਜ਼ਿਕਰ ਕੀਤਾ ਸੀ , ਜਿਸ ਵਿੱਚ ਤਾਲਿਬਾਨ ਦੀ ਵੀ ਨੁਮਾਇੰਦਗੀ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਦੇਖੋ: ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…