ਇਸ ਸਮੇਂ ਇੱਕ ਵੱਡੀ ਖਬਰ ਅਫਗਾਨਿਸਤਾਨ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਵੱਡਾ ਧਮਾਕਾ ਹੋਇਆ ਹੈ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਅਫਗਾਨਿਸਤਾਨ ਦੇ ਕੰਧਾਰ ਸ਼ਹਿਰ ਵਿੱਚ ਇੱਕ ਸ਼ੀਆ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿੱਚ ਘੱਟੋ ਘੱਟ 32 ਲੋਕ ਮਾਰੇ ਗਏ ਅਤੇ 53 ਜ਼ਖਮੀ ਹੋ ਗਏ ਹਨ।
ਇੱਕ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਖਣੀ ਸ਼ਹਿਰ ਦੇ ਕੇਂਦਰੀ ਹਸਪਤਾਲ ਦੇ ਡਾਕਟਰ ਨੇ ਕਿਹਾ, “ਹੁਣ ਤੱਕ ਸਾਡੇ ਹਸਪਤਾਲ ਵਿੱਚ 32 ਲਾਸ਼ਾਂ ਅਤੇ 53 ਜ਼ਖਮੀ ਲੋਕ ਲਿਆਂਦੇ ਗਏ ਹਨ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਿਛਲੇ ਹਫਤੇ ਵੀ ਅਫਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ਵਿੱਚ ਇੱਕ ਸ਼ੀਆ ਮਸਜਿਦ ਦੇ ਬਾਹਰ ਆਤਮਘਾਤੀ ਹਮਲਾ ਹੋਇਆ ਸੀ। ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲਤ ‘ਚ ਹੋ ਰਿਹਾ ਹੈ ਸੁਧਾਰ, ਏਮਜ਼ ਦਿੱਤੀ ਜਾਣਕਾਰੀ
ਇੱਕ ਚਸ਼ਮਦੀਦ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿਉਸ ਨੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ। ਇੱਕ ਧਮਾਕਾ ਮਸਜਿਦ ਦੇ ਮੁੱਖ ਗੇਟ ‘ਤੇ ਹੋਇਆ, ਦੂਜਾ ਦੱਖਣ’ ‘ਚ ਅਤੇ ਤੀਜਾ ਉਸ ਜਗ੍ਹਾ ‘ਤੇ ਹੋਇਆ ਜਿੱਥੇ ਨਮਾਜ਼ ਤੋਂ ਪਹਿਲਾਂ ਲੋਕ ਆਪਣੇ ਹੱਥ -ਪੈਰ ਧੋਦੇ ਹਨ। ਹੋਰ ਚਸ਼ਮਦੀਦਾਂ ਨੇ ਦੱਸਿਆ ਕਿ ਸ਼ਹਿਰ ਦੇ ਕੇਂਦਰ ਵਿੱਚ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਤਿੰਨ ਧਮਾਕੇ ਹੋਏ।
ਵੀਡੀਓ ਲਈ ਕਲਿੱਕ ਕਰੋ -: