ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਖੂਨੀ ਏਜੰਡੇ ਤੋਂ ਡਰਦੇ ਹੋਏ, ਆਮ ਲੋਕਾਂ ਦੇ ਨਾਲ ਸੱਤਾ ਦੇ ਸਿਖ਼ਰ ‘ਤੇ ਬੈਠੇ ਲੋਕ ਵੀ ਦੇਸ਼ ਛੱਡ ਕੇ ਭੱਜ ਰਹੇ ਹਨ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਤੋਂ ਕੁੱਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿਨ੍ਹਾਂ ਨੇ ਸਭ ਨੂੰ ਝਿੰਝੋੜ ਕੇ ਰੱਖ ਦਿੱਤਾ ਸੀ।
ਪਰ ਹੁਣ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਕੁੱਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਦਰਅਸਲ ਇਹ ਤਸਵੀਰਾਂ ਨੇ ਅਫਗਾਨਿਸਤਾਨ ਦੇ ਸਾਬਕਾ ਸੰਚਾਰ ਮੰਤਰੀ ਦੀਆ ਹਨ, ਜਿਸ ‘ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਸਾਬਕਾ ਮੰਤਰੀ ਸਈਅਦ ਅਹਿਮਦ ਸ਼ਾਹ ਨੇ ਜਰਮਨੀ ਦੇ ਲੀਪਜ਼ਿਗ ਸ਼ਹਿਰ ਵਿੱਚ ਪਨਾਹ ਲਈ ਹੈ, ਜਿੱਥੇ ਸਈਅਦ ਪਿਛਲੇ ਦੋ ਮਹੀਨਿਆਂ ਤੋਂ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਹੇ ਹਨ। ਜਦੋਂ ਅਫਗਾਨਿਸਤਾਨ ਵਿੱਚ ਲੋਕਤੰਤਰ ਦਾ ਰਾਜ ਸੀ, ਸਈਅਦ ਅਹਿਮਦ ਸ਼ਾਹ ਸਦਾਤ ਬਾਦਸ਼ਾਹ ਸਨ, ਪਰ ਜਦੋ ਤਾਲਿਬਾਨੀ ਆਏ ਤਾਂ ਸਦਾਤ ਜਰਮਨੀ ਭੱਜ ਆਏ ਜੋ ਹੁਣ ਬਾਦਸ਼ਾਹ ਤੋਂ ਇੱਕ ਡਿਲੀਵਰੀ ਬੁਆਏ ਬਣ ਕੇ ਰਹਿ ਗਏ ਹਨ। ਤਸਵੀਰ ਦੇਖ ਕੇ ਇਹ ਮੰਨਣਾ ਮੁਸ਼ਕਿਲ ਹੈ ਕਿ ਸੂਟ ਬੂਟ ਵਿੱਚ ਰਹਿਣ ਵਾਲੇ ਸਈਅਦ ਅਹਿਮਦ ਸ਼ਾਹ ਸਦਾਤ ਜਿਨ੍ਹਾਂ ਦੇ ਚਾਰੇ ਪਾਸੇ ਸੁਰੱਖਿਆ ਕਰਮਚਾਰੀਆਂ ਦਾ ਸਖਤ ਪਹਿਰਾ ਰਹਿੰਦਾ ਸੀ ਅੱਜ ਪੀਜ਼ਾ ਡਿਲਵਰੀ ਲਈ ਮਜਬੂਰ ਹੋ ਗਏ ਹਨ।
ਦਸੰਬਰ 2020 ਵਿੱਚ ਹੀ ਸਈਦ ਅਹਿਮਦ ਸ਼ਾਹ ਅਫਗਾਨਿਸਤਾਨ ਛੱਡ ਕੇ ਜਰਮਨੀ ਆ ਗਿਆ ਸੀ। ਸਦਾਤ ਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਹੈ, ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਸੰਚਾਰ ਵਿੱਚ MScs ਕੀਤੀ ਹੈ। ਉਹ ਇਲੈਕਟ੍ਰੀਕਲ ਇੰਜੀਨੀਅਰ ਵੀ ਹੈ। ਸਈਅਦ ਅਹਿਮਦ ਸ਼ਾਹ ਨੇ 23 ਸਾਲਾਂ ਤੋਂ ਦੁਨੀਆ ਦੇ 13 ਵੱਡੇ ਸ਼ਹਿਰਾਂ ਵਿੱਚ ਵੱਖ -ਵੱਖ ਤਰ੍ਹਾਂ ਦੇ ਕੰਮ ਕੀਤੇ ਹਨ। ਪਰ ਸ਼ਾਇਦ ਜੇ ਦੇਸ਼ ਛੱਡਣ ਤੋਂ ਬਾਅਦ ਤਾਂ ਕਿਸਮਤ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ। ਇੰਨਾ ਪੜ੍ਹਨ ਤੋਂ ਬਾਅਦ ਵੀ ਉਹ ਘਰ -ਘਰ ਪੀਜ਼ਾ ਪਹੁੰਚਾਉਣ ਲਈ ਮਜਬੂਰ ਹਨ। ਸਈਅਦ ਅਹਿਮਦ ਸ਼ਾਹ ਸਦਾਤ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁਰੂਆਤੀ ਦਿਨਾਂ ਵਿੱਚ ਮੈਨੂੰ ਇਸ ਸ਼ਹਿਰ ਵਿੱਚ ਰਹਿਣ ਲਈ ਕੋਈ ਕੰਮ ਨਹੀਂ ਮਿਲ ਰਿਹਾ ਸੀ ਕਿਉਂਕਿ ਮੈਨੂੰ ਜਰਮਨ ਭਾਸ਼ਾ ਨਹੀਂ ਆਉਂਦੀ।
ਇਹ ਵੀ ਪੜ੍ਹੋ : ਤਾਲਿਬਾਨ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਕਿਹਾ – ‘ਹੁਣ ਕਿਸੇ ਵੀ ਅਫਗਾਨੀ ਨੂੰ ਨਹੀਂ ਛੱਡਣ ਦੇਵਾਂਗੇ ਦੇਸ਼, ਅਸੀਂ ਇਸ ਤੋਂ ਖੁਸ਼ ਨਹੀਂ’
ਇਸ ਵੇਲੇ ਮੈਂ ਸਿਰਫ ਜਰਮਨ ਸਿੱਖਣ ਲਈ ਇੱਕ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਿਹਾ ਹਾਂ। ਇਸ ਨੌਕਰੀ ਰਾਹੀਂ, ਮੈਂ ਸ਼ਹਿਰ ਦੇ ਵੱਖ -ਵੱਖ ਹਿੱਸਿਆਂ ਦਾ ਦੌਰਾ ਕਰ ਰਿਹਾ ਹਾਂ ਅਤੇ ਲੋਕਾਂ ਨੂੰ ਮਿਲ ਰਿਹਾ ਹਾਂ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਮੈਂ ਆਪਣੇ ਆਪ ਨੂੰ ਸੁਧਾਰ ਸਕਾਂ ਅਤੇ ਦੂਜੀ ਨੌਕਰੀ ਪ੍ਰਾਪਤ ਕਰ ਸਕਾਂ। ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਸਾਬਕਾ ਰਾਸ਼ਟਰਪਤੀ ਸਮੇਤ ਕਈ ਵੱਡੇ ਨੇਤਾਵਾਂ ਨੇ ਅਫਗਾਨਿਸਤਾਨ ਛੱਡ ਦਿੱਤਾ ਹੈ ਅਤੇ ਵੱਖ -ਵੱਖ ਦੇਸ਼ਾਂ ਵਿੱਚ ਸ਼ਰਨ ਲਈ ਹੈ। ਪਰ ਪਹਿਲੀ ਵਾਰ ਕਿਸੇ ਵੱਡੇ ਮੰਤਰੀ ਵੱਲੋਂ ਇਸ ਤਰੀਕੇ ਨਾਲ ਪੀਜ਼ਾ ਵੇਚਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਵੀ ਦੇਖੋ : ਪੁੱਤ Yuvraj ਨੂੰ ਚੇਤੇ ਕਰ ਭਾਵੁਕ ਹੋਏ Yograj Singh, ਖੋਲੇ Yuvraj Singh ਬਾਰੇ ਅਣਸੁਣੇ ਰਾਜ਼ |