ਪੇਂਸਿਲਵੇਨੀਆ ਵਿਚ 128 ਸਾਲ ਬਾਅਦ ਇਕ ਚੋਰ ਦੀ ਮਮੀ ਨੂੰ ਦਫਨਾਇਆ ਜਾਵੇਗਾ। ਜਦੋਂ ਇਸ ਸ਼ਖਸ ਦੀ ਮੌਤ ਹੋਈ ਸੀ, ਉਸ ਸਮੇਂ ਉਸ ਦਾ ਸਸਕਾਰ ਕਰਨ ਲਈ ਕੋਈ ਨਹੀਂ ਮਿਲਿਆ ਜਿਸ ਦੇ ਬਾਅਦ ਇਸ ਸ਼ਖਸ ਦੀ ਮ੍ਰਿਤਕ ਦੇਹ ਨੂੰ ਮਮੀਫਾਈ ਕਰ ਦਿੱਤਾ ਤੇ ਸ਼ਮਸ਼ਾਨ ਕੋਲ ਉਸ ਦੇ ਸਰੀਰ ਨੂੰ ਐਕਸਪੈਰੀਮੈਂਟ ਲਈ 128 ਸਾਲਾਂ ਤੱਕ ਪ੍ਰਦਰਸ਼ਿਤ ਯਾਨੀ ਡਿਸਪਲੇਅ ਕੀਤਾ ਗਿਆ।
ਪੇਂਸਿਲਵੇਨੀਆ ਦੀ ਪੁਲਿਸ ਨੇ ਇਸ ਸ਼ਖਸ ਨੂੰ ਕਿਸੇ ਮਾਮੂਲੀ ਚੋਰੀ ਵਿਚ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਉਸ ਦੀ ਕਿਡਨੀ ਫੇਲੀਅਰ ਦੀ ਵਜ੍ਹਾ ਨਾਲ ਜੇਲ੍ਹ ਵਿਚ ਹੀ ਮੌਤ ਹੋਈ ਅਤੇ ਜਦੋਂ ਇਸ ਦਾ ਅੰਤਿਮ ਸਸਕਾਰ ਕਰਨ ਲਈ ਰਿਸ਼ਤੇਦਾਰਾਂ ਦੀ ਭਾਲ ਕੀਤੀ ਗਈ ਤਾਂ ਕੋਈ ਨਹੀਂ ਮਿਲਿਆ।
ਹੁਣ ਪੇਂਸਿਲਵੇਨੀਆ ਦੇ ਰੀਡਿੰਗ ਸ਼ਹਿਰ ਦੇ ਲੋਕ ਇਸ ਸ਼ਖਸ ਦੇ ਮਮੀਫਾਈ ਮ੍ਰਿਤਕ ਦੇਹ ਨੂੰ ਵਿਦਾਈ ਦੇਣਗੇ। ਦੱਸ ਦੇਈਏ ਕਿ ਰੀਡਿੰਗ ਸ਼ਹਿਰ ਦੇ ਸਥਾਨਕ ਲੋਕ ਇਸ ਅਣਪਛਾਤੇ ਵਿਅਕਤੀ ਨੂੰ ਸਟੋਨਮੈਨ ਵਿਲੀ ਦੇ ਨਾਂ ਤੋਂ ਜਾਣਦੇ ਹਨ ਤੇ ਲੰਬੇ ਸਮੇਂ ਤੋਂ ਉਹ ਸ਼ਹਿਰ ਦੀ ਕਹਾਣੀ ਦਾ ਇਕ ਖੌਫਨਾਕ ਹਿੱਸਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਮਮੀ ਸੈਲਾਨੀਆਂ, ਸਥਾਨਕ ਲੋਕਾਂ, ਬਾਲਗਾਂ ਤੇ ਬੱਚਿਆਂ ਲਈ ਪ੍ਰਦਰਸ਼ਿਤ ਕੀਤੀ ਹੋਈ ਹੈ।
ਇਹ ਵੀ ਪੜ੍ਹੋ : ਏਸ਼ੀਅਨ ਖੇਡਾਂ 2023 : 4X400 ਮੀਟਰ ‘ਚ ਭਾਰਤ ਨੂੰ ਮਿਲਿਆ ਚਾਂਦੀ,ਲੌਂਗ ਜੰਪ ‘ਚ ਐੱਨਸੀ ਸੋਜਨ ਨੇ ਕੀਤਾ ਕਮਾਲ
ਸਟੋਨਮੈਨ ਵਿਲੀ ਇਕ ਮਾਮੂਲੀ ਚੋਰ ਸੀ। ਇਸ ਨੂੰ ਕਿਸੇ ਛੋਟੇ ਅਪਰਾਧ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 19 ਨਵ ਵੰਬਰ 1895 ਨੂੰ ਇਕ ਸਥਾਨਕ ਜੇਲ੍ਹ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਜਦੋਂ ਇਸ ਦੀ ਲਾਸ਼ ਦੇ ਸਸਕਾਰ ਲਈ ਰਿਸ਼ਤੇਦਾਰ ਦੀ ਭਾਲ ਕੀਤੀ ਤਾਂ ਕੋਈ ਨਹੀਂ ਮਿਲਿਆ। ਇਸ ਦੌਰਾਨ ਲਾਸ਼ਾਂ ਨੂੰ ਦਫਨਾਉਣ ਵਾਲਿਆਂ ਨੇ ਵੀ ਉਸਦੀ ਮ੍ਰਿਤਕ ਦੇਹ ਨੂੰ ਮਮੀ ਬਣਾ ਕੇ ਐਕਸਪੈਰੀਮੈਂਟ ਲਈ ਸੂਬਾ ਸਰਕਾਰ ਤੋਂਇਜਾਜ਼ਤ ਮੰਗੀ ਸੀ।