Al-Qaeda chief Ayman al-Zawahiri: ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਅਲ ਕਾਇਦਾ ਦਾ ਮੁਖੀ ਅਲ ਜਵਾਹਿਰੀ ਦੀ ਦਮੇ ਨਾਲ ਮੌਤ ਹੋ ਗਈ ਹੈ । ਅਲ ਜਵਾਹਰੀ ਅਫਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਲੁਕਿਆ ਹੋਇਆ ਸੀ। ਉੱਥੇ ਹੀ ਉਸਨੂੰ ਸਹੀ ਇਲਾਜ ਨਹੀਂ ਮਿਲਿਆ । ਮੀਡੀਆ ਅਨੁਸਾਰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਮੌਜੂਦ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ।
ਅਲ ਕਾਇਦਾ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ 68 ਸਾਲਾਂ ਅਲ ਜਵਾਹਿਰੀ ਨੇ ਗਜ਼ਨੀ ਵਿੱਚ ਪਿਛਲੇ ਹਫ਼ਤੇ ਦਮ ਤੋੜਿਆ ਸੀ । ਉਸਦੀ ਮੌਤ ਦਮੇ ਕਾਰਨ ਮੌਤ ਹੋ ਗਈ, ਕਿਉਂਕਿ ਉਸਨੂੰ ਇਲਾਜ ਨਹੀਂ ਮਿਲਿਆ । ਜਵਾਹਿਰੀ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਰਹਿੰਦੀ ਸੀ। ਉਹ ਬੁਰੀ ਤਰ੍ਹਾਂ ਬਿਮਾਰ ਸੀ । ਬਹੁਤ ਘੱਟ ਲੋਕ ਉਸਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਈ । ਅਮਰੀਕੀ ਖੁਫੀਆ ਏਜੰਸੀ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ । ਅਲ-ਜਵਾਹਿਰੀ ਅਤੇ ਅਬਦੁੱਲਾ ਅਮਰੀਕੀ ਖੁਫੀਆ ਏਜੰਸੀ FBI ਦੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਿਲ ਸੀ । ਅਲ ਜਵਾਹਿਰੀ ‘ਤੇ ਢਾਈ ਕਰੋੜ ਡਾਲਰ ਦਾ ਇਨਾਮ ਐਲਾਨਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਅਮਰੀਕੀ ਹਮਲੇ ਵਿੱਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਸੰਗਠਨ ਦੀ ਕਮਾਨ ਸੰਭਾਲ ਲਈ ਸੀ । ਮਿਸਰ ਦਾ ਰਹਿਣ ਵਾਲਾ ਜਵਾਹਿਰੀ ਅੱਖਾਂ ਦਾ ਡਾਕਟਰ ਸੀ। 2011 ਵਿੱਚ ਉਹ ਅਲ ਕਾਇਦਾ ਦਾ ਮੁਖੀ ਬਣ ਗਿਆ। ਦੁਨੀਆ ਭਰ ਵਿੱਚ ਕਈ ਥਾਵਾਂ ‘ਤੇ ਅੱਤਵਾਦੀ ਹਮਲਿਆਂ ਪਿੱਛੇ ਉਸਦਾ ਹੱਥ ਮੰਨਿਆ ਜਾਂਦਾ ਹੈ। 15 ਸਾਲ ਦੀ ਉਮਰ ਵਿੱਚ ਜਵਾਹਿਰੀ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ। 1974 ਵਿੱਚ ਉਸਨੇ ਕੇਅਰੋ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ। ਇੱਥੇ ਉਸ ਦੇ ਪਿਤਾ ਪ੍ਰੋਫੈਸਰ ਸਨ।
ਦੱਸ ਦੇਈਏ ਕਿ ਅਲ ਜਵਾਹਿਰੀ ਦੀ ਮੌਤ ਦੀ ਖ਼ਬਰ ਅਲ ਕਾਇਦਾ ਦੇ ਦੂਜੇ ਦਰਜੇ ਦੇ ਕਮਾਂਡਰ ਅਬਦੁੱਲਾ ਅਹਿਮਦ ਅਬਦੁੱਲਾ ਉਰਫ ਅਬੂ ਮੁਹੰਮਦ ਅਲ ਮਾਸਰੀ ਦੀ ਮੌਤ ਦੇ ਕੁਝ ਦਿਨਾਂ ਬਾਅਦ ਆਈ ਹੈ । 7 ਅਗਸਤ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਇੱਕ ਸ਼ੂਟ ਆਊਟ ਵਿੱਚ ਅਬੂ ਮੁਹੰਮਦ ਮਾਰਿਆ ਗਿਆ ਸੀ । ਮਾਸਰੀ ਨੈਰੋਬੀ ਵਿੱਚ 1998 ਵਿੱਚ ਅਮਰੀਕੀ ਦੂਤਾਵਾਸ ‘ਤੇ ਹੋਏ ਹਮਲੇ ਲਈ ਜ਼ਿੰਮੇਵਾਰ ਸੀ।
ਇਹ ਵੀ ਦੇਖੋ: Lockdown ‘ਚ RCF ਕਪੂਰਥਲਾ ਨੇ ਬਣਾ ਦਿੱਤਾ ਦੇਸ਼ ਦਾ ਪਹਿਲਾ ਹਾਈਸਪੀਡ ਡਬਲ ਡੈਕਰ ਕੋਚ