Amanda Cerny Tweet Goes Viral: ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ । ਕੁਝ ਦਿਨ ਪਹਿਲਾਂ ਰਿਹਾਨਾ, ਗ੍ਰੇਟਾ ਥਨਬਰਗ ਅਤੇ ਮਿਆ ਖਲੀਫਾ ਵਰਗੇ ਵਿਦੇਸ਼ੀ ਕਲਾਕਾਰਾਂ ਨੇ ਵੀ ਕਿਸਾਨੀ ਅੰਦੋਲਨ ਬਾਰੇ ਟਵੀਟ ਕੀਤਾ ਸੀ, ਜਿਸ ਨੇ ਬਹੁਤ ਸਾਰਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਦੇ ਨਾਲ ਹੀ ਹਾਲ ਹੀ ਵਿੱਚ ਅਮਰੀਕੀ ਅਦਾਕਾਰਾ ਅਮਾਂਡਾ ਸਰਨੀ ਨੇ ਵੀਡਿਓ ਸਾਂਝਾ ਕਰਕੇ ਕਿਸਾਨਾਂ ਲਈ ਆਪਣਾ ਸਮਰਥਨ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜੇ ਤੁਸੀਂ ਕੁਝ ਖਾਂਦੇ ਹੋ ਤਾਂ ਉਸ ਲਈ ਕਿਸਾਨਾਂ ਦਾ ਧੰਨਵਾਦ ਕਰੋ।
ਅਮਾਂਡਾ ਸਰਨੀ ਵੱਲੋਂ ਕਿਸਾਨਾਂ ਬਾਰੇ ਕੀਤਾ ਗਿਆ ਇਹ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ, ਨਾਲ ਹੀ ਯੂਜ਼ਰ ਸੋਸ਼ਲ ਮੀਡੀਆ ‘ਤੇ ਵੀ ਇਸ ‘ਤੇ ਟਿੱਪਣੀ ਕਰ ਰਹੇ ਹਨ। ਅਮਾਂਡਾ ਸਰਨੀ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਇੱਕ ਲੜਕਾ ਖੇਤਾਂ ਵਿਚਾਲੇ ਟਰੈਕਟਰ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਜੇ ਤੁਸੀਂ ਅੱਜ ਖਾਂਦੇ ਹੋ ਤਾਂ ਉਸ ਲਈ ਕਿਸਾਨਾਂ ਦਾ ਧੰਨਵਾਦ ਕਰੋ। ਜੇਕਰ ਕਿਸਾਨ ਨਹੀਂ ਤਾਂ ਕੋਈ ਭੋਜਨ ਨਹੀਂ।” ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਾਂਡਾ ਸਰਨੀ ਨੇ ਸਮਰਥਨ ਵਿੱਚ ਬਹੁਤ ਟਵੀਟ ਕੀਤੇ ਸਨ। ਉਨ੍ਹਾਂ ਨੇ ਕਿਸਾਨਾਂ ਨੂੰ ਲੈ ਕੇ ਬਾਲੀਵੁੱਡ ਕਲਾਕਾਰਾਂ ਵੱਲੋਂ ਵਿਦੇਸ਼ੀ ਕਲਾਕਾਰਾਂ ਦੇ ਜਵਾਬ ਵਿੱਚ ਟਵੀਟ ਕਰਨ ‘ਤੇ ਵੀ ਫਟਕਾਰ ਲਗਾਈ ਸੀ।
ਜ਼ਿਕਰਯੋਗ ਹੈ ਕਿ ਵਿਦੇਸ਼ੀ ਕਲਾਕਾਰਾਂ ਦੇ ਟਵੀਟ ਦਾ ਜਵਾਬ ਦੇਣ ਲਈ ਅਕਸ਼ੈ ਕੁਮਾਰ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਲਤਾ ਮੰਗੇਸ਼ਕਲ, ਕਰਨ ਜੌਹਰ ਅਤੇ ਸੁਨੀਲ ਸ਼ੈੱਟੀ ਵਰਗੇ ਕਲਾਕਾਰਾਂ ਨੇ ਟਵੀਟ ਕੀਤੇ ਤੇ ਵਿਦੇਸ਼ੀ ਕਲਾਕਾਰਾਂ ਦੇ ਟਵੀਟ ਨੂੰ ਕਿਸਾਨੀ ਅੰਦੋਲਨ ਦਾ ਦੁਰਪ੍ਰਚਾਰ ਦੱਸਿਆ । ਇਸ ਦਾ ਜਵਾਬ ਦੇਣ ਲਈ ਅਮਾਂਡਾ ਸਰਨੀ ਨੇ ਲਿਖਿਆ, “ਕਿਸਨੇ ਇਨ੍ਹਾਂ ਮੂਰਖਾਂ ਨੂੰ ਕੰਮ ‘ਤੇ ਲਿਆ ਹੈ, ਜਿਨ੍ਹਾਂ ਨੇ ਇਹ ਪ੍ਰੋਪੋਗੰਡਾ ਲਿਖਿਆ ਹੈ।
ਇਹ ਵੀ ਦੇਖੋ: ਕਿਸਾਨਾਂ ਨੇ ਧੱਕੇ ਨਾਲ ਬੰਦ ਕਰਵਾਈਆ BJP ਆਗੂ ਦਾ ਦਫਤਰ, ਕੀਤੀ ਪੂਰੇ ਪੰਜਾਬ ‘ਚ ਬਾਈਕਾਟ ਦੀ ਤਿਆਰੀ