ਅਮਰੀਕਾ ਵਿਚ ਇਸੇ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ। ਇਸੇ ਵਿਚ ਦੇਸ਼ ਵਿਚ ਸ਼ਰਨਾਰਥੀ ਸੰਕਟ ਵੱਡਾ ਮੁੱਦਾ ਬਣ ਚੁੱਕਾ ਹੈ। ਵਿਰੋਧੀ ਨੇਤਾ ਡੋਨਾਲਡ ਟਰੰਪ ਨੂੰ ਲੈ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਤੱਕ ਗੈਰ-ਕਾਨੂੰਨੀ ਪ੍ਰਵਾਸੀ ਮੁੱਦੇ ਨੂੰ ਲੈ ਕੇ ਬਾਇਡੇਨ ਸਰਕਾਰ ‘ਤੇ ਹਮਲਾਵਰ ਰਹੇ ਹਨ। ਜਨਤਾ ਵਿਚ ਗੈਰ-ਕਾਨੂੰਨੀ ਸ਼ਰਨਾਰਥੀ ਦੇ ਮੁੱਦੇ ਨੂੰ ਲੈ ਕੇ ਕਾਫੀ ਨਾਰਾਜ਼ਗੀ ਹੈ।
ਇਸੇ ਦਰਮਿਆਨ ਰਾਸ਼ਟਰਪਤੀ ਬਾਇਡੇਨ ਨੇ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਗੈਰ-ਕਾਨੂੰਨੀ ਪ੍ਰਵਾਸੀ ਨਾਲ ਜੁੜੇ ਇਕ ਕਾਰਜਕਾਰੀ ਹੁਕਮ ‘ਤੇ ਹਸਤਾਖਰ ਕਰ ਦਿੱਤਾ ਹੈ। ਇਸ ਨਾਲ ਬਿਨਾਂ ਇਜਾਜ਼ਤ ਅਮਰੀਕਾ ਜਾਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਸ਼ਰਨ ਲੈਣਾ ਆਸਾਨ ਨਹੀਂ ਰਹਿ ਜਾਵੇਗਾ। ਇਸ ਹੁਕਮ ਵਿਚ ਵਿਵਸਥਾ ਹੈ ਕਿ ਜੇਕਰ ਦੱਖਣੀ ਸੀਮਾ ਪਾਰ ਕਰਕੇ ਗੈਰ-ਕਾਨੂੰਨੀ ਤੌਰ ਤੋਂ ਦੇਸ਼ ਵਿਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਤਾਂ ਉਨ੍ਹਾਂ ਦੀਆਂ ਅਰਜ਼ੀਆਂ ਤਤਕਾਲ ਖਾਰਜ ਕੀਤੀਆਂ ਜਾ ਸਕਦੀਆਂ ਹਨ।
ਵ੍ਹਾਈਟ ਹਾਊਸ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਜੁੜੇ ਹੋਏ ਨਵੇਂ ਪ੍ਰਸਤਾਵ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਮਰੀਕਾ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕ ਰਿਹਾ ਹੈ। ਹਾਲਾਂਕਿ ਇਹ ਵੀ ਕਿਹਾ ਹੈ ਕਿ ਇਹ ਕਾਰਵਾਈ ਉਦੋਂ ਪ੍ਰਭਾਵੀ ਹੋਵੇਗੀ ਜਦੋਂ ਗੈਰ-ਕਾਨੂੰਨੀ ਤੌਰ ਤੋਂ ਦੱਖਣੀ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚਣ ਵਾਲੇ ਲੋਕਾਂ ਦੀ ਔਸਤ ਗਿਣਤੀ 2500 ਨੂੰ ਪਾਰ ਕਰ ਜਾਵੇਗੀ।
ਇਹ ਨਵੇਂ ਨਿਯਮ ਲਾਗੂ ਹੋ ਚੁੱਕੇ ਹਨ ਤੇ ਇਹ ਉਦੋਂ ਤਕ ਲਾਗੂ ਰਹਿਣਗੇ ਜਦੋਂ ਤਕ ਕਿ ਔਸਤ ਗਿਣਤੀ ਘੱਟ ਕੇ 1500 ਤੋਂ ਘੱਟ ਨਾ ਹੋ ਜਾਵੇ। ਨਵੇਂ ਨਿਯਮ ਤਹਿਤ ਲਗਾਤਾਰ 7 ਦਿਨ ਤੱਕ ਗੈਰ-ਕਾਨੂੰਨੀ ਸ਼ਰਨਾਰਥੀਆਂ ਦੀ ਗਿਣਤੀ 1500 ਤੋਂ ਘੱਟ ਰਹੀ ਤਾਂ ਉਸ ਦੇ ਦੋ ਹਫਤਿਆਂ ਬਾਅਦ ਸ਼ਰਨਾਰਥੀਆਂ ਲਈ ਸਰਹੱਦ ਫਿਰ ਤੋਂ ਖੁੱਲ੍ਹ ਜਾਵੇਗੀ।
ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਜੇਕਰ ਬਾਅਦ ਵਿਚ ਵੀ ਇਹ ਗਿਣਤੀ ਫਿਰ ਤੋਂ ਵਧਦੀ ਹੈ ਤਾਂ ਪ੍ਰਤੀਬੰਧ ਲਾਗੂ ਕੀਤੇ ਜਾਣਗੇ। ਹਾਲਾਂਕਿ ਇਸ ਪ੍ਰਸਤਾਵ ਵਿਚ ਨਾਬਾਲਗ ਬੱਚਿਆਂ ਤੇ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਛੋਟ ਦਿੱਤੀ ਗਈ ਹੈ। ਮੌਜੂਦਾ ਸਮੇਂ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਪ੍ਰਵੇਸ਼ ਕਰਨ ਵਾਲੇ ਲੋਕਾਂ ਦੀ ਗਿਣਤੀ 3700 ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ, ਜਾਣੋ ਲਿਸਟ ‘ਚ ਕਿਹੜੇ ਦੇਸ਼ ਹਨ ਸ਼ਾਮਲ
ਦਰਅਸਲ ਜੇ ਬਾਇਡੇਨ ਤੇ ਉਨ੍ਹਾਂ ਦੀ ਪਾਰਟੀ ਦੀ ਸ਼ਰਨਾਰਥੀ ਮੁੱਦੇ ‘ਤੇ ਢਿੱਲਮੱਠ ਵਾਲਾ ਰਵੱਈਆ ਅਪਨਾਉਣ ਕਾਰੇ ਕਾਫੀ ਆਲੋਚਨਾ ਹੁੰਦੀ ਰਹੀ ਹੈ। ਕਈ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਬਾਇਡੇਨ ਸਰਕਾਰ ਸ਼ਰਨਾਰਥੀ ਮੁੱਦੇ ‘ਤੇ ਕੋਈ ਠੋਸ ਫੈਸਲਾ ਨਹੀਂ ਲੈਂਦੀ ਤਾਂ ਉਨ੍ਹਾਂ ਨੂੰ ਦੂਜੀ ਵਾਰ ਜਿੱਤ ਹਾਸਲ ਕਰਨ ਵਿਚ ਕਾਫੀ ਦਿੱਕਤਾਂ ਹੋ ਸਕਦੀਆਂ ਹਨ।