ਅਮਰੀਕਾ ਦੇ ਇਤਿਹਾਸ ਵਿਚ ਸੰਭਵ ਤੌਰ ‘ਤੇ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ 20 ਜਨਵਰੀ ਨੂੰ ਉਸ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਦੇਸ਼ ਦਾ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਇਹ ਫੈਸਲਾ ਮੌਜੂਦਾ ਰਾਸ਼ਟਰਪਤੀ ਜੋ ਬਾਇਡੇਨ ਦਾ ਹੈ। ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡੇਨ ਦੇ ਇਸ ਫੈਸਲੇ ‘ਤੇ ਸਵਾਲ ਚੁੱਕਦੇ ਕਿਹਾ ਕਿ ਡੈਮੋਕ੍ਰੇਟਸ ਨੂੰ ਦੇਸ਼ ਨਾਲ ਸ਼ਾਇਦ ਪਿਆਰ ਨਹੀਂ।
ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਆਉਣ ਵਾਲੀ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਸ ਦੌਰਾਨ ਅਮਰੀਕਾ ਦਾ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਅਮਰੀਕਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਸ ਦੇਸ਼ ਦਾ ਰਾਸ਼ਟਰੀ ਝੰਡਾ ਸ਼ਾਨ ਨਾਲ ਲਹਿਰਾ ਨਹੀਂ ਸਕੇਗਾ।
ਬਾਇਡੇਨ ਦੇ ਇਸ ਫੈਸਲੇ ਤੋਂ ਟਰੰਪ ਹੈਰਾਨ ਤੇ ਪ੍ਰੇਸ਼ਾਨ ਹੋ ਗਏ ਹਨ। ਟਰੰਪ ਇਸ ਗੱਲ ਤੋਂ ਹੈਰਾਨ ਹਨ ਕਿ ਜਦੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਤੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਸ਼ਾਨ ਨਾਲ ਹਵਾ ਵਿਚ ਲਹਿਰਾਉਣਾ ਸੀ, ਉਦੋਂ ਪੂਰੇ ਦੇਸ਼ ਦੇ ਝੰਡੇ ਅੱਧੇ ਝੁਕੇ ਰਹਿਣਗੇ। ਬਾਇਡੇਨ ਦੇ ਇਸ ਫੈਸਲੇ ਦਾ ਟਰੰਪ ਨਾ ਤਾਂ ਖੁੱਲ੍ਹ ਕੇ ਵਿਰੋਧ ਕਰ ਪਾ ਰਹੇ ਹਨ ਤੇ ਨਾ ਹੀ ਉਸ ਦਾ ਸਵਾਗਤ ਕਰ ਪਾ ਰਹੇ ਹਨ।
ਇਹ ਵੀ ਪੜ੍ਹੋ : ਟਿਕਟ ਖਰੀਦਿਆ, ਬੱਚਿਆਂ ਨਾਲ ਕੀਤਾ ਸਫਰ… PM ਮੋਦੀ ਨੇ ਦਿੱਲੀ ਵਾਸੀਆਂ ਨੂੰ ਦਿੱਤਾ ‘ਨਮੋ ਭਾਰਤ’ ਦਾ ਤੋਹਫ਼ਾ
ਡੋਨਾਲਡ ਟਰੰਪ ਜਦੋਂ 20 ਜਨਵਰੀ ਨੂੰ ਦੇਸ਼ ਦੇ 47ਵੇਂ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣੇ ਤਾਂ ਉਹ ਓਨੇ ਖੁਸ਼ ਨਹੀਂ ਰਹਿ ਸਕਣਗੇ ਜਿੰਨਾ ਕਿ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ। ਇਸ ਦੀਆਂ 2 ਵਜ੍ਹਾ ਹਨ। ਪਹਿਲੀ ਇਹ ਕਿ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਅਮਰੀਕੀ ਅਦਾਲਤ ਐਡਲਟ ਸਟਾਰ ਨੂੰ ਗੁਪਤ ਧਨ ਮਾਮਲੇ ਵਿਚ 10 ਜਨਵਰੀ ਨੂੰ ਸਜ਼ਾ ਸੁਣਾਏਗੀ। ਦੂਜਾ ਇਹ ਕਿ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਅਮਰੀਕਾ ਦਾ ਰਾਸ਼ਟਰੀ ਝੰਡਾ ਪੂਰੇ ਦੇਸ਼ ਵਿਚ ਝੁਕਿਆ ਰਹੇਗਾ। ਇਸ ਦੀ ਵਜ੍ਹਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦਾ ਪਿਛਲੀ 29 ਦਸੰਬਰ ਨੂੰ ਦੇਹਾਂਤ ਹੋ ਜਾਣਾ ਹੈ। ਉਨ੍ਹਾਂ ਦੇ ਸਨਮਾਨ ਵਿਚ ਰਾਸ਼ਟਰਪਤੀ ਜੋ ਬਾਇਡੇਨ ਨੇ ਅਮਰੀਕੀ ਝੰਡੇ ਨੂੰ 30 ਦਿਨਾਂ ਲਈ ਅੱਧਾ ਝੁਕੇ ਰਹਿਣ ਦਾ ਹੁਕਮ ਦਿੱਤਾ ਹੈ। ਅਮਰੀਕਾ ਦਾ ਰਾਸ਼ਟਰੀ ਝੰਡਾ 28 ਜਨਵਰੀ ਤੱਕ ਅੱਧਾ ਝੁਕਿਆ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: