ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਸਜਾਵਲਪੁਰ ਨਾਲ ਸੰਬੰਧਿਤ 11 ਸਾਲਾਂ ਦੀ ਆਸਟ੍ਰੇਲੀਅਨ ਜੰਮਪਲ ਬੱਚੀ ਐਸ਼ਲੀਨ ਨੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਐਸ਼ਲੀਨ ਨੇ 11 ਸਾਲ ਦੀ ਛੋਟੀ ਉਮਰ ਵਿੱਚ ਕਿਤਾਬ ਲਿਖ ਕੇ ਆਸਟ੍ਰੇਲੀਆ ਭਰ ਵਿੱਚ ਸਭ ਤੋਂ ਛੋਟੀ ਉਮਰ ਦੀ ਕੁੜੀ ਬਣ ਗਈ ਹੈ। ਇਹ ਰਿਕਾਰਡ ਬਣਾ ਕੇ ਉਸਨੇ ਭਾਰਤੀਆਂ ਦਾ ਮਾਣ ਵਧਾਇਆ ਹੈ।
ਐਸ਼ਲੀਨ ਦੀ ਇਸ ਕਿਤਾਬ ਵਿੱਚ 17 ਕਹਾਣੀਆਂ ਹਨ। ਐਸ਼ਲੀਨ ਲੱਗਭਗ 2 ਸਾਲ ਤੋਂ ਇਸ ਕਿਤਾਬ ਤੇ ਮਿਹਨਤ ਕਰ ਰਹੀ ਸੀ ਜੋ ਕਿ ਹੁਣ ਉਸ ਦੀ ਮਿਹਨਤ ਕਿਤਾਬ ਦੇ ਰੂਪ ਵਿੱਚ ਸਭ ਦੇ ਸਾਹਮਣੇ ਹੈ। ਐਸ਼ਲੀਨ ਸਿਡਨੀ ਦੇ ਕੈਂਥਰਸਟ ਇਲਾਕੇ ਦੇ ਪਬਲਿਕ ਸਕੂਲ ਵਿੱਚ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਐਸ਼ਲੀਨ ਨੂੰ ਕਿਤਾਬਾਂ ਪੜ੍ਹਨ, ਲਿਖਣ, ਗਾਉਣ, ਡਾਂਸ ਅਤੇ ਦੂਸਰਿਆਂ ਦੀ ਮਦਦ ਕਰਨਾ ਚੰਗਾ ਲੱਗਦਾ ਹੈ।
ਐਸ਼ਲੀਨ ਨੇ ਕਿਤਾਬ ਛਪਵਾਉਣ ਲਈ ਆਪਣੇ ਪਿਤਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਤੋਂ ਕੋਈ ਆਰਥਿਕ ਮਦਦ ਨਹੀਂ ਲਈ। ਸਗੋਂ ਆਪਣੀ ਬਚਪਨ ਦੀ ਗੋਲਕ ‘ਚ ਇਕੱਠੇ ਕੀਤੇ ਪੈਸੇ ਅਤੇ ਪਿਛਲੇ ਦੋ ਸਾਲਾਂ ਤੋਂ ਪਲਾਸਟਿਕ ਦੇ ਗਿਲਾਸ ਬੋਤਲਾਂ ਅਤੇ ਕੈਨਾਂ ਨੂੰ ਰਿਸਾਈਕਲ ਕਰਕੇ ਕਮਾਈ ਕੀਤੀ ਤੇ ਇਸ ਰਾਸ਼ੀ ਤੋਂ ਕਿਤਾਬ ਨੂੰ ਛਪਵਾਇਆ ਹੈ।
ਇਹ ਵੀ ਪੜ੍ਹੋ : ਜਲੰਧਰ : ਸਕੂਲ ‘ਚ 15 ਸਾਲਾ ਵਿਦਿਆਰਥੀ ਦੀ ਮੌ.ਤ, ਪ੍ਰਾਰਥਨਾ ਸਭਾ ਮਗਰੋਂ ਕਲਾਸ ‘ਚ ਜਾਂਦੇ ਸਮੇਂ ਆਇਆ ਹਾਰਟ ਅਟੈਕ
ਐਸ਼ਲੀਨ ਦੇ ਇਸ ਪ੍ਰਾਪਤੀ ਤੇ ਪਰਿਵਾਰ ਨੂੰ ਦੇਸ਼, ਵਿਦੇਸ਼ਾਂ ਤੋ ਲੋਕ ਫ਼ੋਨ ਰਾਹੀਂ ਜਾਂ ਹੋਰ ਮਾਧਿਅਮ ਰਾਹੀਂ ਮੁਬਾਰਕਬਾਦ ਦੇ ਰਹੇ ਹਨ। ਐਸ਼ਲੀਨ ਦੀ ਕਿਤਾਬ ਦੀ ਕੀਮਤ 25 ਡਾਲਰ ਹੈ ਪਰ ਇਸ ਕਿਤਾਬ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਕੈਂਸਰ ਕੌਂਸਲ ਔਫ ਆਸਟ੍ਰੇਲੀਆ, ਬੱਚਿਆਂ ਦੀ ਸਟਾਰ ਲਾਈਕ ਫਾਊਡੇਸ਼ਨ ਨੂੰ ਅਤੇ ਭਾਰਤ ਵਿਚਲੀਆਂ ਬੱਚਿਆਂ ਅਤੇ ਵਾਤਾਵਰਣ ਦੀ ਭਲਾਈ ਵਾਲੀਆਂ ਸੰਸਥਾ ਨੂੰ ਦਾਨ ਵਜੋਂ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –