ਜਾਰਜੀਆ ਵਿੱਚ ਅਟਲਾਂਟਾ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਰੈਪਰ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਹੀ ਮਿਲੀ ਹੈ। ਪੁਲਿਸ ਮੁਤਾਬਕ ਰੈਪਰ ਦੇ ਸਰੀਰ ‘ਤੇ ਗੋਲੀ ਲੱਗਣ ਲੱਗਣ ਦੇ ਨਿਸ਼ਾਨ ਸਨ। ਰੌਕਡੇਲ ਕਾਉਂਟੀ ਸ਼ੈਰਿਫ ਦੇ ਬੁਲਾਰੇ ਜੇਡੀਡਿਆ ਕੈਂਟੀ ਨੇ ਦੱਸਿਆ ਕਿ 34 ਸਾਲਾ ਟ੍ਰਬਲ, ਅਸਲੀ ਨਾਮ ਮਾਰੀਏਲ ਸੇਮੋਂਟੇ, ਦੀ ਲਾਸ਼ ਲੇਕ ਸੇਂਟ ਜੇਮਸ ਅਪਾਰਟਮੈਂਟ ਵਿੱਚਐਤਵਾਰ ਤੜਕੇ 3:20 ਤੇ ਜ਼ਮੀਨ ‘ਤੇ ਪਈ ਮਿਲੀ। ਉਸ ਦੇ ਸਰੀਰ ‘ਤੇ ਗੋਲੀ ਦੇ ਨਿਸ਼ਾਨ ਸਨ। ਟ੍ਰਬਲ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਮਾਮਲੇ ਵਿੱਚ ਸ਼ੱਕੀ ਜੈਮੀਚੇਲ ਜੋਨਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਸ਼ੈਰਿਫ ਦੇ ਦਫ਼ਤਰ ਅਨੁਸਾਰ ਟ੍ਰਬਲ ਅਪਾਰਟਮੈਂਟ ਕੰਪਲੈਕਸ ਵਿੱਚ ਰਹਿਣ ਰਹੀ ਆਪਣੀ ਇੱਕ ਮਹਿਲਾ ਦੋਸਤ ਨੂੰ ਮਿਲਣ ਜਾ ਰਹੇ ਸਨ। ਇੱਕ ਰਿਪੋਰਟ ਮੁਤਾਬਕ ਸ਼ੱਕੀ ਜੋਨਸ ਮਹਿਲਾ ਨੂੰ ਜਾਣਦਾ ਸੀ, ਪਰ ਟ੍ਰਬਲ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਦੇ ਦਿਹਾਂਤ ਤੇ ਸੋਗ ਜ਼ਾਹਰ ਕਰਦੇ ਹੋਏ, ਰਿਕਾਰਡਿੰਗ ਕੰਪਨੀ ਡੇਫ ਜੈਮ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਟ੍ਰਬਲ ਦੇ ਬੱਚਿਆਂ, ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਉਹ ਆਪਣੇ ਸ਼ਹਿਰ ਲਈ ਇੱਕ ਸੱਚੀ ਆਵਾਜ਼ ਸਨ ਅਤੇ ਉਸ ਭਾਈਚਾਰੇ ਲਈ ਇੱਕ ਪ੍ਰੇਰਣਾ, ਜਿਸ ਦੀ ਉਨ੍ਹਾਂ ਨੇ ਮਾਣ ਨਾਲ ਨੁਮਾਇੰਦਗੀ ਕੀਤੀ ਸੀ ।
ਦੱਸ ਦੇਈਏ ਕਿ ਟ੍ਰਬਲ ਨੇ 2011 ਵਿੱਚ ’17 ਦਸੰਬਰ’ ਸਿਰਲੇਖ ਨਾਲ ਆਪਣੀ ਪਹਿਲੀ ਮਿਕਸਟੇਪ ਰਿਲੀਜ਼ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2018 ਵਿੱਚ ਇੱਕ ਐਲਬਮ ‘ਐਜਵੁੱਡ’ ਕੱਢੀ, ਜਿਸ ਵਿੱਚ ਕਲਾਕਾਰ ਡਰੇਕ ਸਨ। 2018 ਵਿੱਚ ਟ੍ਰਬਲ ਨੇ ਬਿਲਬੋਰਡ ਨੂੰ ਦੱਸਿਆ ਸੀ ਕਿ ਮੇਰਾ ਸੰਗੀਤ ਨਿੱਜੀ ਪੱਧਰ ‘ਤੇ ਜਾਂਦਾ ਹੈ। ਇਹ ਮੇਰੇ ਜੀਵਨ ਦੀਆਂ ਕਹਾਣੀਆਂ ਹਨ। ਕਈ ਵਾਰ ਮੈਨੂੰ ਪਰਵਾਹ ਨਹੀਂ ਹੁੰਦੀ ਕਿ ਕੌਣ ਸਾਹਮਣੇ ਆਉਂਦਾ ਹੈ ਅਤੇ ਕੀ ਜ਼ਿਆਦਾ ਚੱਲ ਰਿਹਾ ਹੈ। ਮੈਂ ਕਿਸੇ ਦੀ ਨਕਲ ਕਰਨ ਵਾਲਾ ਜਾਂ ਗੀਤ ਚੋਰੀ ਕਰਨ ਵਾਲਾ ਨਹੀਂ ਹਾਂ। ਮੈਨੂੰ ਇੱਕ ਅਸਲੀ ਰਿਸ਼ਤਾ ਰੱਖਣਾ ਪਸੰਦ ਹੈ। ਅਜਿਹਾ ਹੋਵੇ ਤਾਂ ਅਸੀਂ ਮਿਲ ਕੇ ਸੰਗੀਤ ਬਣਾ ਸਕਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: