ਦੁਨੀਆ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਹਿਸ਼ਤ ਫੈਲਾਈ ਹੋਈ ਹੈ। ਇਸੇ ਵਿਚਾਲੇ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਆਸਟ੍ਰੇਲੀਆ ਵਿੱਚ ਵਧਦੇ ਕੋਰੋਨਾ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅਹਿਮ ਫ਼ੈਸਲਾ ਲਿਆ ਹੈ। ਦਰਅਸਲ, ਸਕੌਟ ਮੌਰੀਸਨ ਨੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੇ ਪ੍ਰਸਾਰ ਨੂੰ ਰੋਕਣ ਲਈ ਲਾਕਡਾਊਨ ਲਗਾਉਣ ਜਾਂ ਮਾਸਕ ਪਾਉਣਾ ਨੂੰ ਲਾਜ਼ਮੀ ਬਣਾਉਣ ਵਰਗੀਆਂ ਪਾਬੰਦੀਆਂ ਲਗਾਉਣ ਦੀ ਮੰਗ ਖਾਰਿਜ ਕਰ ਦਿੱਤੀ ਹੈ।
ਦਰਅਸਲ, PM ਮੌਰੀਸਨ ਨੇ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਰਾਜਾਂ ਅਤੇ ਖੇਤਰਾਂ ਦੇ ਨੇਤਾਵਾਂ ਨਾਲ ਬੈਠਕ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਾਕਡਾਊਨ ਲਗਾਉਣ ਅਤੇ ਮਾਸਕ ਪਾਉਣ ਨੂੰ ਲਾਜ਼ਮੀ ਬਣਾਉਣ ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ । ਵੈਕਸੀਨ ਦੀ ਦੂਜੀ ਡੋਜ਼ ਅਤੇ ਬੂਸਟਰ ਡੋਜ਼ ਵਿਚਕਾਰ ਸਮਾਂ ਘਟਾਉਣ ਦਾ ਫ਼ੈਸਲਾ ਆਸਟ੍ਰੇਲੀਆ ਦੇ ਟੀਕਾਕਰਨ ਤੇ ਤਕਨੀਕੀ ਸਲਾਹਕਾਰ ਗਰੁੱਪ ਤੇ ਛੱਡ ਦਿੱਤਾ ਗਿਆ ਹੈ । ਇਸ ਤੋਂ ਅੱਗੇ PM ਮੌਰੀਸਨ ਨੇ ਲੋਕਾਂ ਨੂੰ ਸੰਜਮ ਰੱਖਣ, ਬੂਸਟਰ ਡੋਜ਼ ਲੈਣ ਤੇ ਕ੍ਰਿਸਮਸ ਦੌਰਾਨ ਕੋਵਿਡ-19 ਨਾਲ ਸਬੰਧਿਤ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: Omicron : ਭਾਰਤ ‘ਚ 5 ਦਿਨਾਂ ‘ਚ ਦੁੱਗਣੇ ਹੋਏ ਮਾਮਲੇ, WHO ਨੇ ਇਸ ਖ਼ਤਰੇ ਬਾਰੇ ਦਿੱਤੀ ਚੇਤਾਵਨੀ
ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੇਰੋਟੇਟ ਨੇ ਬੁੱਧਵਾਰ ਦੀ ਬੈਠਕ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਰੈਪਿਡ ਐਂਟੀਜਨ’ ਟੈਸਟ ਨੂੰ ਵਧਾਉਣ ਅਤੇ ਸਸਤਾ ਕਰਨ ਲਈ ਕੰਮ ਕਰ ਰਹੀ ਹੈ । ਪਹਿਲਾਂ ਅਜਿਹੇ ਟੈਸਟ ਬਹੁਤ ਘੱਟ ਅਤੇ ਮਹਿੰਗੇ ਹੁੰਦੇ ਸਨ।
ਦੱਸ ਦੇਈਏ ਕਿ ਆਸਟ੍ਰੇਲੀਆ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ 5,715 ਨਵੇਂ ਮਾਮਲੇ ਨਿਊ ਸਾਊਥ ਵੇਲਜ਼ ਵਿੱਚ ਸਾਹਮਣੇ ਆਏ ਅਤੇ ਇਸਦੇ ਸੰਕ੍ਰਮਣ ਨਾਲ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ । ਨਿਊ ਸਾਊਥ ਵੇਲਜ਼ ਵਿੱਚ 347 ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ 45 ਮਰੀਜ਼ ਆਈਸੀਯੂ ਵਿੱਚ ਹਨ, ਜਦੋਂ ਕਿ ਇੱਕ ਦਿਨ ਪਹਿਲਾਂ 302 ਹਸਪਤਾਲ ਦਾਖਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: