Australia banned travel to india : ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਹੋਏ ਭਾਰੀ ਵਾਧੇ ਦੇ ਮੱਦੇਨਜ਼ਰ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਭਾਰਤ ਤੋਂ ਸਿੱਧੀ ਉਡਾਣ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਇਹ ਮੁਅੱਤਲੀ 15 ਮਈ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੱਸ ਦੇਈਏ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਭਾਰਤ ਤੋਂ ਵਿਦੇਸ਼ੀ ਯਾਤਰੀ ਵੱਡੀ ਗਿਣਤੀ ‘ਚ ਆਪਣੇ ਦੇਸ਼ਾਂ ਨੂੰ ਜਾ ਰਹੇ ਹਨ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਕ੍ਰਿਕਟਰ ਵੀ ਸ਼ਾਮਿਲ ਹਨ। ਦੱਸ ਦੇਈਏ ਕਿ ਬ੍ਰਿਟੇਨ ਅਤੇ ਨਿਊਜ਼ੀਲੈਂਡ ਸਣੇ ਕਈ ਦੇਸ਼ਾਂ ਨੇ ਭਾਰਤ ਯਾਤਰਾ ‘ਤੇ ਪਾਬੰਦੀ ਲਗਾਈ ਹੈ। ਆਸਟ੍ਰੇਲੀਆ ਨੇ ਪਿੱਛਲੇ ਸਮੇਂ ਉਡਾਣਾਂ ਵਿੱਚ 30 ਫੀਸਦੀ ਦੀ ਕਟੌਤੀ ਕੀਤੀ ਸੀ ਪਰ ਅੱਜ ਇਸ ਪਾਬੰਦੀ ਦਾ ਐਲਾਨ ਕੀਤਾ ਹੈ।
ਭਾਰਤ ਵਿੱਚ ਪਿੱਛਲੇ ਕੁੱਝ ਦਿਨਾਂ ਤੋਂ ਤਿੰਨ ਲੱਖ ਮਾਮਲੇ ਰੋਜ਼ਾਨਾ ਆ ਰਹੇ ਹਨ, ਅੱਜ ਲਗਾਤਾਰ 6 ਵਾਂ ਦਿਨ ਹੈ ਜਦੋਂ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਕੱਲੇ ਅਪ੍ਰੈਲ ‘ਚ (26 ਅਪ੍ਰੈਲ ਤੱਕ ਦੇ ਅੰਕੜਿਆਂ ਨਾਲ) 51 ਲੱਖ 63 ਹਜ਼ਾਰ 828 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਮਾਰਚ ਮਹੀਨੇ ਵਿੱਚ ਦੇਸ਼ ‘ਚ 10,25,863 ਮਾਮਲੇ ਸਾਹਮਣੇ ਆਏ ਹਨ। ਫਰਵਰੀ ‘ਚ ਸਿਰਫ 3 ਲੱਖ 50 ਹਜ਼ਾਰ 548 ਨਵੇਂ ਕੇਸ ਸਾਹਮਣੇ ਆਏ ਸੀ, ਜੋ ਕਿ ਅੱਜ ਕੱਲ੍ਹ ਆ ਰਹੇ ਰੋਜ਼ਾਨਾ ਕੇਸਾਂ ਦੀ ਗਿਣਤੀ ਦੇ ਬਰਾਬਰ ਹੈ। ਜਨਵਰੀ ਮਹੀਨੇ ‘ਚ ਦੇਸ਼ ਵਿੱਚ ਕੁੱਲ 4,79,409 ਨਵੇਂ ਕੇਸ ਦਰਜ ਹੋਏ ਸਨ।
ਇਹ ਵੀ ਦੇਖੋ : ਬਿਨਾਂ ਮਾਸਕ ਤੋਂ ਸਮਾਗਮ ‘ਚ ਪਹੁੰਚੇ ਸਿਹਤ ਮੰਤਰੀ ਤੇ ਓਹਨੇ ਦੇ ਚੇਲੇ, ਇਹ ਲੋਕਾਂ ਨੂੰ ਕੀ ਸਮਝਾਉਣਗੇ?