ਬਿੱਲੀਆਂ ਦੀ ਉਮਰ ਆਮ ਤੌਰ ‘ਤੇ 13 ਤੋਂ 15 ਸਾਲ ਦੇ ਵਿਚ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਉਮਰਦਰਾਜ ਬਿੱਲੀ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀ ਉਮਰ ਦੀ ਵਜ੍ਹਾ ਨਾਲ ਜਲਦ ਹੀ ‘ਗਿਨੀਜ਼ ਵਰਲਡ ਰਿਕਾਰਡ’ ਵਿਚ ਆਪਣਾ ਨਾਂ ਦਰਜ ਕਰਾ ਸਕਦੀ ਹੈ। ਇੰਗਲੈਂਡ ਦੇ ਲੇਸਲੀ ਗ੍ਰੀਨਹਾਫ ਦੀ ਮਿਲੀ ਨਾਂ ਦੀ ਬਿੱਲੀ 29 ਸਾਲ ਦੀ ਹੈ।
69 ਸਾਲ ਦੇ ਲੇਸਲੀ ਨੇ ਦੱਸਿਆ ਕਿ ਮਿਲੀ ਦਾ ਜਨਮ 1995 ਵਿਚ ਹੋਇਆ ਸੀ। ਉਨ੍ਹਾਂ ਦੀ ਪਤਨੀ ਜਦੋਂ ਉਸ ਨੂੰ ਘਰ ਲਿਆਈ ਸੀ, ਉਦੋਂ ਇਹ ਤਿੰਨ ਮਹੀਨੇ ਦੀ ਸੀ। ਲੇਸਲੀ ਦੀ ਪਤੀ ਦਾ ਕੋਵਿੰਡ ਦੌਰਾਨ ਦੇਹਾਂਤ ਹੋ ਗਿਆ ਸੀ। ਉਦੋਂ ਤੋਂ ਇਹ ਬਿੱਲੀ ਹੀ ਇਸ ਪਰਿਵਾਰ ਦੀ ਮੈਂਬਰ ਹੈ। ਲੇਸਲੀ ਰਿਟਾਇਰਮੈਂਟ ਤੋਂ ਪਹਿਲਾਂ ਸਟੋਰਕੀਪਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਪਾਲਤੀ ਬਿੱਲੀ ਦੇ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਉਹ ਕਹਿੰਦੇ ਹਨ ਕਿ ਮੈਂ ਆਪਣੀ ਪਤਨੀ ਦੀ ਯਾਦ ਵਿਚ ਮਿਲੀ ਬਿੱਲੀ ਨੂੰ ਇਹ ਖਿਤਾਬ ਦਿਵਾਉਣਾ ਚਾਹੁੰਦਾ ਹਾਂ। ਇਹ ਖਿਤਾਬ ਉਸ ਦੇ ਨਾਂ ਹੋਵੇਗਾ। ਉਹ ਮਿਲੀ ਨਾਲ ਬਹੁਤ ਪਿਆਰ ਕਰਦੀ ਸੀ ਤੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿੰਨੀ ਸ਼ਾਨਦਾਰ ਬਿੱਲੀ ਹੈ।
ਲੇਸਲੀ ਨੂੰ ਯਕੀਨ ਹੈ ਕਿ ਮਿਲੀ ਵਿਸ਼ਵ ਰਿਕਾਰਡ ਤੋੜ ਦੇਵੇਗੀ ਤੇ ਦੁਨੀਆ ਦੀ ਸਭ ਤੋਂ ਬੁੱਢੀ ਜੀਵਤ ਬਿੱਲੀ ਦਾ ਖਿਤਾਬ ਜਿੱਤੇਗੀ। ਮੌਜੂਦਾ ਸਮੇਂ ਇਹ ਖਿਤਾਬ ਫਲਾਸੀ ਨਾਂ ਦੀ ਬਿੱਲੀ ਦੇ ਨਾਂ ਹੈ, ਜੋ 28 ਸਾਲ ਦੀ ਹੈ। ਲੇਸਵੀ ਦਾ ਦਾਅਵਾ ਹੈ ਕਿ ਉਹ ਬਿੱਲੀ ਦੀ ਉਮਰ ਸਾਬਤ ਕਰਕੇ ‘ਗਿਨੀਜ਼ ਬੁੱਕ’ ਵਿਚ ਉਸ ਦਾ ਨਾਂ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ : ਆਧਾਰ ਕਾਰਡ ‘ਚ ਨਾਮ, ਪਤਾ ਤੇ ਜਨਮ ਮਿਤੀ ਨੂੰ ਮੁਫਤ ‘ਚ ਬਦਲਣ ਦਾ ਆਖਰੀ ਮੌਕਾ, ਇੰਝ ਕਰੋ ਅਪਡੇਟ
ਲੇਸਲੀ ਨੇ ਕਿਹਾ ਕਿ ਉਨ੍ਹਾਂ ਦੀ ਬਿੱਲੀ ਦੀ ਲੰਬੀ ਉਮਰ ਦਾ ਰਾਜ਼ ਇਹ ਹੈ ਕਿ ਉਸ ਨੂੰ ਕਦੇ ਡਾਕਟਰ ਦੀ ਲੋੜ ਨਹੀਂ ਪਈ। ਇਸ ਨੂੰ ਕਦੇ ਕੋਈ ਬੀਮਾਰੀ ਜਾਂ ਇੰਫੈਕਸ਼ਨ ਵੀ ਨਹੀਂ ਹੋਇਆ। ਹਾਲਾਂਕਿ ਉਮਰ ਦੇ ਨਾਲ ਹੁਣ ਉਸ ਨੂੰ ਥੋੜ੍ਹਾ ਘੱਟ ਸੁਣਦਾ ਹੈ ਤੇ ਉਹ ਮੇਰੇ ਬਿਸਤਰ ‘ਤੇ ਸੌਣਾ ਪਸੰਦ ਕਰਦੀ ਹੈ।