Beirut explosion: ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਮੰਗਲਵਾਰ ਸ਼ਾਮ ਨੂੰ ਵੱਡਾ ਧਮਾਕਾ ਹੋਇਆ । ਕਿਨਾਰੇ ਦੇ ਕੋਲ ਖੜ੍ਹੇ ਇੱਕ ਜਹਾਜ਼ ਵਿੱਚ ਵਿਸਫੋਟ ਹੋਇਆ, ਜੋ ਪਟਾਕਿਆਂ ਨਾਲ ਭਰਿਆ ਹੋਇਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ 10 ਕਿਲੋਮੀਟਰ ਦੇ ਘੇਰੇ ਵਿੱਚ ਮੌਜੂਦ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ । ਇਸ ਧਮਾਕੇ ਵਿੱਚ ਕਾਰਾਂ ਤਿੰਨ ਮੰਜ਼ਿਲਾਂ ਤੱਕ ਉਛਲ ਗਈਆਂ ਤੇ ਇਮਾਰਤਾਂ ਇੱਕ ਪਲ ਵਿੱਚ ਢਹਿ ਗਈਆਂ।
ਸਿਹਤ ਮੰਤਰੀ ਨੇ ਦੱਸਿਆ ਕਿ ਹਮਲੇ ਵਿੱਚ 73 ਲੋਕ ਮਾਰੇ ਗਏ ਹਨ ਜਦਕਿ 3700 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਧਮਾਕੇ ਵਿੱਚ 10 ਕਿਲੋਮੀਟਰ ਤੱਕ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ । ਘਟਨਾ ਸਥਾਨ ਤੋਂ ਕਈ ਕਿਲੋਮੀਟਰ ਦੂਰ ਰਹਿਣ ਵਾਲੀ ਬੇਰੂਤ ਦੀ ਰਹਿਣ ਵਾਲੀ ਰਾਨੀਆ ਮਸਰੀ ਨੇ ਕਿਹਾ, “ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਖਿੜਕੀਆਂ ਟੁੱਟ ਗਈਆਂ।” ਦੱਸਿਆ ਜਾ ਰਿਹਾ ਹੈ ਕਿ ਬੰਦਰਗਾਹ ਵਿੱਚ ਭਾਰੀ ਮਾਤਰਾ ਵਿੱਚ ਅਮੋਨੀਅਮ ਨਾਈਟ੍ਰੇਟ ਸੀ । ਇਸ ਮਾਮਲੇ ਵਿੱਚ ਲੇਬਨਾਨ ਕਸਟਮ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਇੰਨੀ ਭਾਰੀ ਮਾਤਰਾ ਵਿੱਚ ਬੰਦਰਗਾਹ ‘ਤੇ ਅਮੋਨੀਅਮ ਨਾਈਟ੍ਰੇਟ ਕੀ ਕਰ ਰਿਹਾ ਸੀ? ਉੱਥੇ ਹੀ ਦੂਜੇ ਪਾਸੇ, ਲੇਬਨਾਨ ਦੇ ਪ੍ਰਸਾਰਕ ਮਾਇਆਡੇਨ ਨੇ ਕਸਟਮ ਦੇ ਡਾਇਰੈਕਟਰ ਦੇ ਹਵਾਲੇ ਨਾਲ ਕਿਹਾ ਕਿ ਲਗਭਗ ਇੱਕ ਟਨ ਨਾਈਟ੍ਰੇਟ ਵਿੱਚ ਧਮਾਕਾ ਹੋਇਆ ਹੈ।
ਇਸ ਤੋਂ ਪਹਿਲਾਂ ਲੇਬਨਾਨ ਦੇ ਸਿਹਤ ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਧਮਾਕੇ ਦੀ ਆਵਾਜ਼ ਪੂਰੇ ਦੇਸ਼ ਵਿੱਚ ਸੁਣਾਈ ਦਿੱਤੀ ਹੈ। ਜਿਸ ਕਿਸਮ ਦਾ ਇਹ ਧਮਾਕਾ ਹੈ, ਸਾਨੂੰ ਜਹਾਜ਼ ਨੂੰ ਰਾਕੇਟ ਸਟ੍ਰਾਈਕ ਜਾਂ ਵਿਸਫੋਟਕ ਨਾਲ ਜਹਾਜ਼ ਨੂੰ ਉਡਾਣ ਦਾ ਸ਼ੱਕ ਹੈ। ਇਹ ਜਾਣ ਬੁੱਝ ਕੇ ਕੀਤਾ ਗਿਆ ਹੋ ਸਕਦਾ ਹੈ, ਜਾਂ ਕਾਰਨ ਕੁਝ ਹੋਰ ਹੋ ਸਕਦਾ ਹੈ। ਲੇਬਨਾਨ ਵਿੱਚ ਭਾਰਤੀ ਦੂਤਘਰ ਨੇ ਮਦਦ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ । ਲੇਬਨਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਵੇਂ ਹੋਇਆ ਅਤੇ ਗੋਦਾਮ ਵਿੱਚ ਕਿਹੜੇ ਵਿਸਫੋਟਕ ਰੱਖੇ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ 500 ਤੋਂ ਵੱਧ ਜ਼ਖਮੀਆਂ ਨੂੰ ਬੇਰੂਤ ਦੇ ਹੋਟਲ ਡੀਯੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਹਸਨ ਦੀਬ ਨੇ ਬੁੱਧਵਾਰ ਨੂੰ ਸੋਗ ਦਾ ਦਿਨ ਐਲਾਨ ਕੀਤਾ ਹੈ । ਇਸ ਦੇ ਨਾਲ ਹੀ ਰਾਸ਼ਟਰਪਤੀ ਮਿਸ਼ੇਲ ਏਊਨ ਨੇ ਤੁਰੰਤ ਰੱਖਿਆ ਪ੍ਰੀਸ਼ਦ ਦੀ ਮੀਟਿੰਗ ਸੱਦੀ ਹੈ । ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਅਨੁਸਾਰ ਮੰਗਲਵਾਰ ਨੂੰ ਹੋਇਆ ਧਮਾਕਾ ਲੇਬਨਾਨ ਤੋਂ 240 ਕਿਲੋਮੀਟਰ ਦੂਰ ਗੁਆਂਢੀ ਦੇਸ਼ ਸਾਈਪ੍ਰਸ ਵਿੱਚ ਵੀ ਮਹਿਸੂਸ ਕੀਤਾ ਗਿਆ । ਸਾਈਪ੍ਰਸ ਦੇ ਵਿਦੇਸ਼ ਮੰਤਰੀ ਨਿਕੋਸ ਕ੍ਰਿਸਟੋਡੂਲਾਈਡਸ ਨੇ ਵੀ ਟਵੀਟ ਕੀਤਾ – ਉਹ ਲੇਬਨਾਨ ਸਰਕਾਰ ਦੀ ਸਹਾਇਤਾ ਲਈ ਗੱਲ ਕਰ ਰਹੇ ਹਨ।