ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਤਾਲਿਬਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਦੇਸ਼ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਫੌਜ ‘ਤੇ ਤਾਲਿਬਾਨ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਨਾਟੋ ਦੇਸ਼ ਵੀ ਅਮਰੀਕਾ ਦੇ ਨਾਲ ਖੜ੍ਹੇ ਹਨ।
ਅਮਰੀਕਾ ਹਵਾਈ ਅੱਡੇ ਦੇ ਅੰਦਰ ਜਾਂ ਨੇੜੇ ਕਿਸੇ ਸੰਭਾਵੀ ਅੱਤਵਾਦੀ ਖਤਰੇ ਦੀ ਵੀ ਜਾਂਚ ਕਰ ਰਿਹਾ ਹੈ, ਜਿਸ ਵਿੱਚ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਲੋਕ ਵੀ ਸ਼ਾਮਿਲ ਹਨ। ਬਾਈਡਨ ਨੇ ਕਿਹਾ ਕਿ ਅਫਗਾਨਿਸਤਾਨ ‘ਤੇ ਇਸ ਸਮੇਂ ਵੱਡਾ ਸੰਕਟ ਹੈ। ਅਸੀਂ ਅਫਗਾਨਿਸਤਾਨ ਦੇ ਨਾਲ 20 ਸਾਲਾਂ ਤੱਕ ਕੰਮ ਕੀਤਾ। ਹੁਣ ਅਫਗਾਨਿਸਤਾਨ ਮੁੱਦੇ ‘ਤੇ ਜੀ -7 ਦੀ ਬੈਠਕ ਹੋਵੇਗੀ। ਬਾਈਡਨ ਦੇ ਬਿਆਨ ਅਨੁਸਾਰ ਹੁਣ ਤੱਕ 18,000 ਹਜ਼ਾਰ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 5700 ਲੋਕਾਂ ਨੂੰ ਕੱਢਿਆ ਗਿਆ ਹੈ। ਬਾਈਡਨ ਨੇ ਕਿਹਾ ਕਿ 6,000 ਅਮਰੀਕੀ ਸੈਨਿਕ ਕਾਬੁਲ ਵਿੱਚ ਮੌਜੂਦ ਹਨ।
ਵ੍ਹਾਈਟ ਹਾਊਸ ਦੀ ਇੱਕ ਨਿਊਜ਼ ਕਾਨਫਰੰਸ ਵਿੱਚ ਬਾਈਡਨ ਨੇ ਕਿਹਾ, “ਅਸੀਂ ਤਾਲਿਬਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਹਵਾਈ ਅੱਡੇ ‘ਤੇ ਸਾਡੀ ਫੋਰਸ ‘ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਜਾਂ ਸਾਡੇ ਆਪਰੇਸ਼ਨ ਵਿੱਚ ਵਿਘਨ ਦਾ ਤੁਰੰਤ ਅਤੇ ਸਖਤ ਜਵਾਬ ਦਿੱਤਾ ਜਾਵੇਗਾ। ਮੈਂ ਹਮੇਸ਼ਾ ਕਿਹਾ ਹੈ, ਅਸੀਂ ਸਾਡੇ ਅਤਿਵਾਦ ਵਿਰੋਧੀ ਮਿਸ਼ਨ ‘ਤੇ ਲੇਜ਼ਰ ਫੋਕਸ ਬਣਾਈ ਰੱਖਣ ਜਾ ਰਹੇ ਹਾਂ, ਅਸੀਂ ਸਾਡੇ ਸਹਿਯੋਗੀ ਅਤੇ ਖੇਤਰ ਵਿੱਚ ਸਥਿਰਤਾ ਯਕੀਨੀ ਬਣਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨਾਲ ਨੇੜਲੇ ਤਾਲਮੇਲ ਵਿੱਚ ਕੰਮ ਕਰਨ ਵਿੱਚ ਰੁਚੀ ਰੱਖਦੇ ਹਾਂ।” ਬਾਈਡਨ ਨੇ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕੇਨ ਨੇ ਨਾਟੋ ਸਹਿਯੋਗੀਆਂ ਨਾਲ ਮੁਲਾਕਾਤ ਕਰਕੇ ਅਫਗਾਨਿਸਤਾਨ ਨੂੰ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ‘ਤੇ ਅੱਤਵਾਦੀ ਹਮਲਿਆਂ ਦੇ ਅੱਡੇ ਵਜੋਂ ਵਰਤਣ ਤੋਂ ਰੋਕਣ ਦੀ ਰਣਨੀਤੀ ‘ਤੇ ਚਰਚਾ ਕੀਤੀ ਹੈ। ਇਸ ਦੇ ਲਈ, ਅਮਰੀਕੀ ਰਾਸ਼ਟਰਪਤੀ ਨੇ ਕੁੱਝ ਦਿਨਾਂ ਤੋਂ ਬ੍ਰਿਟੇਨ, ਜਰਮਨੀ ਅਤੇ ਫਰਾਂਸ ਵਿੱਚ ਆਪਣੇ ਹਮਰੁਤਬਾ ਨਾਲ ਵੀ ਗੱਲਬਾਤ ਕੀਤੀ ਹੈ।
ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡੇ ਤੋਂ ਭਾਰਤੀਆਂ ਸਮੇਤ 150 ਲੋਕਾਂ ਨੂੰ ਕੀਤਾ ਗਿਆ ਅਗਵਾ, ਤਾਲਿਬਾਨ ਨੇ ਕਿਹਾ…
ਬਾਈਡਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਵਿੱਚੋਂ ਫੌਜਾਂ ਦੀ ਵਾਪਸੀ ਦੇ ਪਿੱਛੇ ਆਪਣੇ ਬਚਾਅ ਨੂੰ ਦੁਹਰਾਉਂਦੇ ਹੋਏ ਦਾਅਵਾ ਕੀਤਾ ਕਿ ਅਲਕਾਇਦਾ ਸੰਗਠਨਾਂ ਨੂੰ ਖਤਮ ਕਰਨ ਤੋਂ ਬਾਅਦ ਅਮਰੀਕਾ ਨੇ ਦੇਸ਼ ਵਿੱਚ ਆਪਣਾ “ਮਿਸ਼ਨ” ਖਤਮ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ. “ਅਲਕਾਇਦਾ ਦੇ ਚਲੇ ਜਾਣ ਨਾਲ ਅਫਗਾਨਿਸਤਾਨ ਵਿੱਚ ਸਾਡੀ ਹੁਣ ਕੀ ਦਿਲਚਸਪੀ ਹੈ? ਅਸੀਂ ਅਲਕਾਇਦਾ ਤੋਂ ਛੁਟਕਾਰਾ ਪਾਉਣ ਦੇ ਨਾਲ ਨਾਲ ਓਸਾਮਾ ਬਿਨ ਲਾਦੇਨ ਨੂੰ ਫੜਨ ਦੇ ਉਦੇਸ਼ ਨਾਲ ਅਫਗਾਨਿਸਤਾਨ ਗਏ ਸੀ ਅਤੇ ਅਸੀਂ ਇਹ ਕੀਤਾ। ਹੁਣ ਇਸ ਯੁੱਧ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ।”
ਇਹ ਵੀ ਦੇਖੋ : BJP ਨੂੰ ਝਟਕਾ, ਸਟੇਜ ਤੋਂ ਅਨਿਲ ਜੋਸ਼ੀ ਨੇ ਵੰਗਾਰੇ ਭਾਜਪਾ ਆਲੇ, ਕਹਿ ਦਿੱਤੀਆਂ ਵੱਡੀਆਂ ਗੱਲਾਂ..