Big decision of UAE government: ਮੌਜੂਦਾ ਸਮੇਂ ਵਿੱਚ ਹਰ ਕੋਈ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦਾ ਚਾਹਵਾਨ ਹੈ। ਇਸੇ ਵਿਚਾਲੇ ਸਾਊਦੀ ਅਰਬ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਾਊਦੀ ਅਰਬ ਦੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਸਾਊਦੀ ਅਰਬ ਵਿੱਚ ਹੁਣ ਮਾਲ, ਸੁਪਰ-ਮਾਰਕਿਟ, ਰੈਸਟੋਰੈਂਟ ਅਤੇ ਕੈਫੇ ਵਿੱਚ ਸਾਊਦੀ ਨਾਗਰਿਕਾਂ ਦੀ ਗਿਣਤੀ ਵਧਾਉਣ ‘ਤੇ ਜ਼ੋਰ ਦਿੱਤਾ ਜਾਵੇਗਾ । ਸੂਬਾ ਨਿਊਜ਼ ਏਜੰਸੀ ਅਨੁਸਾਰ ਅਹਿਮਦ ਬਿਨ ਸੁਲੇਮਾਨ ਅਲ-ਰਾਜ਼ਿ ਵੱਲੋਂ ਐਲਾਨੇ ਗਏ 3 ਫੈਸਲਿਆਂ ਵਿੱਚੋਂ ਇੱਕ ਵਿੱਚ ਸਾਊਦੀ ਅਰਬ ਦੇ ਲੋਕਾਂ ਲਈ 51,000 ਨੌਕਰੀਆਂ ਪ੍ਰਦਾਨ ਕਰਨ ਦੀ ਉਮੀਦ ਹੈ ।
ਦਰਅਸਲ, ਸਾਊਦੀ ਅਰਬ ਸਰਕਾਰ ਦਾ ਇਹ ਫੈਸਲਾ ਸਾਊਦੀ ਨਾਗਰਿਕਾਂ ਨਾਲ ਪ੍ਰਵਾਸੀ ਕਾਮਿਆਂ ਨੂੰ ਬਦਲਣ ਲਈ ਇੱਕ ਸਰਕਾਰੀ ਫੈਸਲੇ ਦਾ ਹਿੱਸਾ ਹੈ । ਮੰਤਰਾਲਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਪਰ-ਮਾਰਕਿਟ, ਰੈਸਟੋਰੈਂਟ ਅਤੇ ਕੈਫੇ ਆਦਿ ਵਿੱਚ ਸਾਊਦੀ ਦੇ ਨਾਗਿਰਕਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਹੋਵੇਗਾ । ਇਨ੍ਹਾਂ ਨਵੇਂ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਪਾਰਕ ਅਦਾਰਿਆਂ ਨੂੰ ਜੁਰਮਾਨਾ ਭਰਨਾ ਪਵੇਗਾ । ਸਰਕਾਰ ਵੱਲੋਂ ਜਾਰੀ ਇਹ ਨਵੇਂ ਨਿਯਮ ਮੰਤਰਾਲੇ ਦੀ ਵੈੱਬਸਾਈਟ ‘ਤੇ ਉਪਲੱਬਧ ਕਰਵਾਏ ਜਾਣਗੇ ।
ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਵੱਡੇ ਤੇਲ ਨਿਰਯਾਤਕ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਸਾਲ 2020 ਦੀ ਚੌਥੀ ਤਿਮਾਹੀ ਵਿੱਚ ਸਾਊਦੀ ਅਰਬ ਦੇ ਨਾਗਰਿਕਾਂ ਦੀ ਬੇਰੁਜ਼ਗਾਰੀ 12.6 ਫੀਸਦੀ ਤੱਕ ਡਿੱਗ ਗਈ, ਜੋ ਤੀਜੀ ਤਿਮਾਹੀ ਵਿੱਚ 14.9 ਫੀਸਦੀ ਸੀ।
ਇਹ ਵੀ ਦੇਖੋ: ਠੇਕੇ ਬੰਦ ਸਕੂਲ ਖੁੱਲ੍ਹੇ, ਜਵਾਕਾਂ ਨੇ ਠੇਕੇ ਮੂਹਰੇ ਹੀ ਲਾ ਲਈ ਕਲਾਸ, ਕਹਿੰਦੇ ਇੱਥੇ ਨਹੀਂ ਆਉਂਦਾ ਕੋਰੋਨਾ