ਮਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਕਲਾਸ ਚਿਲਿਮਾ ਤੇ 9 ਹੋਰ ਲੋਕਾਂ ਦੀ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਮਲਾਵੀ ਦੇ ਰਾਸ਼ਟਰਪਤੀ ਨੇ ਇਹ ਜਾਣਕਾਰੀ ਦਿੱਤੀ। ਉਪ ਰਾਸ਼ਟਰਪਤੀ ਸੌਲੋਸ ਕਲਾਸ ਚਿਲਿਮਾ ਤੇ 9 ਹੋਰ ਲੋਕਾਂ ਨੂੰ ਲਿਜਾ ਰਹੇ ਜਹਾਜ਼ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਦੱਸਿਆ ਗਿਆ ਸੀ ਕਿ ਜਹਾਜ਼ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ ਸੀ। ਇਸ ਦੇ ਬਾਅਦ ਜਹਾਜ਼ ਅਧਿਕਾਰੀਆਂ ਨੇ ਜਹਾਜ਼ ਨਾਲ ਸੰਪਰਕ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਇਸ ਦਾ ਪਤਾ ਲਗਾਉਣ ਵਿਚ ਅਸਫਲ ਰਹੇ। ਹੁਣ ਖਬਰ ਸਾਹਮਣੇ ਆਈ ਹੈ ਕਿ ਹਾਦਸੇ ਵਿਚ ਉਪ ਰਾਸ਼ਟਰਪਤੀ ਸਣੇ 9 ਹੋਰ ਲੋਕਾਂ ਦੀ ਮੌਤ ਹੋ ਗਈ।
ਮਲਾਵੀ ਦੇ ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਉਪ ਰਾਸ਼ਟਰਪਤੀ ਰੱਖਿਆ ਬਲ ਦੇ ਜਹਾਜ਼ ਵਿਚ ਸਵਾਰ ਸਨ। ਇਹ ਜਹਾਜ਼ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜ ਕੇ 17 ਮਿੰਟ ‘ਤੇ ਰਾਜਧਾਨੀ ਲਿਲੋਂਗਵੇ ਤੋਂ ਰਵਾਨਾ ਹੋਇਆ ਸੀ। ਇਸ ਦੇ ਬਾਅਦ ਜਹਾਜ਼ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ ਸੀ। ਇਸ ਦੇ ਬਾਅਦ ਰਾਸ਼ਟਰਪਤੀ ਲਾਜਰਸ ਚਕਵੇਰਾ ਨੇ ਸੁਰੱਖਿਆ ਬਲਾਂ ਤੋਂ ਜਹਾਜ਼ ਪਤਾ ਲਗਾਉਣ ਲਈ ਤਤਕਾਲ ਖੋਜ ਤੇ ਬਚਾਅ ਮੁਹਿੰਮ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ।
ਇਹ ਵੀ ਪੜ੍ਹੋ : ਅਧਿਕਾਰੀਆਂ ਨਾਲ ਮੀਟਿੰਗ ਦੇ ਬਾਅਦ CM ਮਾਨ ਬੋਲੇ-‘ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਮਿਲੇਗੀ ਬਿਜਲੀ’
ਮਲਾਵੀ ਦੇ ਰਾਸ਼ਟਰਪਤੀ ਚਕਵੇਰਾ ਬਹਾਮਾਸ ਦੀ ਯਾਤਰਾ ਕਰਨ ਵਾਲੇ ਸਨ ਪਰ ਜਹਾਜ਼ ਲਾਪਤਾ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਖੋਜੀ ਮੁਹਿੰਮ ਚਲਾਉਣ ਦੇ ਬਾਅਦ ਪਤਾ ਲੱਗਾ ਕਿ ਜਹਾਜ਼ ਭਿਆਨਕ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ। ਹਾਦਸੇ ਵਿਚ ਉਪ ਰਾਸ਼ਟਰਪਤੀ ਚਿਲਿਮਾ ਸਣੇ ਜਹਾਜ਼ ਵਿਚ ਸਵਾਰ ਹੋਰ 9 ਲੋਕਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: