ਪਾਕਿਸਤਾਨ ਵਿਚ ਇਮਰਾਨ ਖਾਨ ਇਸ ਸਮੇਂ ਰਾਵਲਪਿੰਡ ਦੀ ਅਦਿਆਲਾ ਜੇਲ੍ਹ ਵਿਚ ਬੰਦ ਹਨ। ਇਮਰਾਨ 3 ਮਾਮਲਿਆਂ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਸਨ ਪਰ ਕੁਝ ਸਮਾਂ ਪਹਿਲਾਂ ਹੀ ਇਮਰਾਨ ਨੂੰ ਤੋਸ਼ਾਖਾਨਾ ਮਾਮਲੇ ਵਿਚ ਰਾਹਤ ਮਿਲੀ ਸੀ ਤੇ ਉੁਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ ਇਸ ਮਾਮਲੇ ਵਿਚ ਸਜ਼ਾ ਰੱਦ ਕਰ ਦਿੱਤੀ ਗਈ ਸੀ।
ਅੱਜ ਵੀ ਇਮਰਾਨ ਖਾਨ ਨੂੰ ਵੱਡੀ ਰਾਹਤ ਮਿਲ ਗਈ ਹੈ। ਇਸਲਾਮਾਬਾਦ ਹਾਈਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਸ਼ਾਹ ਮਹਿਮੂਦ ਕੁਰੈਸ਼ੀ ਖਿਲਾਫ ਸਾਈਫਰ ਮਾਮਲੇ ਵਿਚ 10 ਸਾਲ ਦੀ ਸਜ਼ਾ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ : ਕੇਦਾਰ ਜਾਧਵ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
ਸਾਈਫਰ ਮਾਮਲਾ ਪਾਕਿਸਤਾਨ ਦੇ ਸੀਕ੍ਰੇਟ ਡੈਮੋਕ੍ਰੇਟਿਕ ਡਾਕੂਮੈਂਟਸ ਦੇ ਲੀਕ ਹੋਣ ਨਾਲ ਜੁੜਿਆ ਹੈ। ਇਮਰਾਨ ਤੇ ਸ਼ਾਹ ਮਹਿਮੂਦ ਦੋਵੇਂ ‘ਤੇ ਹੀ ਪਾਕਿਸਤਾਨ ਦੇ ਗੁਪਤ ਦਸਤਾਵੇਜ਼ ਨੂੰ ਲੀਕ ਕਰਨ ਦਾ ਦੋਸ਼ ਸੀ ਪਰ ਅੱਜ ਇਸਲਾਮਾਬਾਦ ਹਾਈਕੋਰਟ ਨੇ ਇਮਰਾਨ ਦੇ ਨਾਲ ਹੀ ਸ਼ਾਹ ਮਹਿਮੂਦ ਨੂੰ ਵੀ ਇਸ ਮਾਮਲੇ ਵਿਚ ਨਿਰਦੋਸ਼ ਕਰਾਰ ਦਿੱਤਾ ਹੈ।