ਪਾਕਿਸਤਾਨ ਦੀ ਫੌਜ ਦਾ ਡਬਲ ਗੇਮ ਇਕ ਵਾਰ ਫਿਰ ਤੋਂ ਐਕਸਪੋਜ ਹੋ ਗਿਆ ਹੈ ਤੇਪਾਕਿਸਤਾਨ ਦੀ ਪੰਜਾਬ ਸੂਬੇ ਦੀ ਅੰਤਰਿਮ ਸਰਕਾਰ ਨੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਜ਼ਾ ਨੂੰ ਸਸਪੈਂਡ ਕਰ ਦਿੱਤਾ ਹੈ। ਅਲ-ਅਜੀਜੀਆ ਮਾਮਲੇ ਵਿਚ ਪਾਕਿਸਤਾਨ ਮੁਸਲਿਮ ਲੀਗ ਨਵਾਜ ਸੁਪਰੀਮੋ ਨਵਾਜ਼ ਸ਼ਰੀਫ ਦੀ ਸਜ਼ਾ ਨੂੰ ਅੰਤਰਿਮ ਪੰਜਾਬ ਕੈਬਨਿਟ ਨੇ ਮੁਅੱਤਲ ਕਰ ਦਿੱਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਨਵਾਜ਼ ਸ਼ਰੀਫ ਦੀ ਸਜ਼ਾ ਨੂੰ ਤੈਅ ਸਕ੍ਰਿਪਟ ਤਹਿਤ ਸਸਪੈਂਡ ਕੀਤਾ ਗਿਆ ਹੈ ਜਿਸ ਕਾਰਨ ਸਿਆਸੀ ਦਲਾਂ ਦੀ ਚਿੰਤਾ ਵੱਧ ਸਕਦੀ ਹੈ। ਪਾਕਿਸਤਾਨ ਦੇ ਕਾਰਜਸਾਧਕ ਸੂਚਨਾ ਮੰਤਰੀ ਆਮਿਰ ਮੀਰ ਨੇ ਪੰਜਾਬ ਕੈਬਨਿਟ ਦੇ ਕਦਮ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਫੌਜਦਾਰੀ ਪ੍ਰਕਿਰਿਆ (ਸੀਪੀਸੀ) ਦੀ ਧਾਰਾ 401 ਦੇ ਤਹਿਤ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਲਿਆ ਗਿਆ ਹੈ, ਜੋ ਇਸਨੂੰ ਕਿਸੇ ਵੀ ਦੋਸ਼ੀ ਨੂੰ ਮੁਆਫ ਕਰਨ ਦਾ ਅਧਿਕਾਰ ਵੀ ਦਿੰਦਾ ਹੈ।
ਨਵਾਜ਼ ਸ਼ਰੀਫ਼ ਦੀ ਸਜ਼ਾ ਨੂੰ ਅਜਿਹੇ ਸਮੇਂ ‘ਚ ਮੁਅੱਤਲ ਕੀਤਾ ਗਿਆ ਹੈ ਜਦੋਂ ਉਹ ਫੈਡਰਲ ਜੁਡੀਸ਼ੀਅਲ ਕੰਪਲੈਕਸ (FJC) ਅਤੇ ਇਸਲਾਮਾਬਾਦ ਹਾਈ ਕੋਰਟ (IHC) ਦੀ ਜਵਾਬਦੇਹੀ ਅਦਾਲਤ ‘ਚ ਸੁਣਵਾਈ ਦੀ ਇੱਕ ਲੜੀ ‘ਚ ਹਿੱਸਾ ਲੈਣ ਵਾਲੇ ਹਨ। 2019 ਵਿੱਚ ਲੰਡਨ ਲਈ ਰਵਾਨਾ ਹੋਣ ਤੋਂ ਪਹਿਲਾਂ, ਇਮਰਾਨ ਖਾਨ ਦੀ ਤਤਕਾਲੀ ਪੀਟੀਆਈ ਸਰਕਾਰ ਨੇ ਇਸ ਕਾਨੂੰਨ ਦੇ ਤਹਿਤ ਮੈਡੀਕਲ ਆਧਾਰ ‘ਤੇ ਨਵਾਜ਼ ਸ਼ਰੀਫ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਸੀ। ਮੀਰ ਨੇ ਕਿਹਾ, ਪੀਐਮਐਲ-ਐਨ ਸੁਪਰੀਮੋ ਨੇ ਪੰਜਾਬ ਕੈਬਨਿਟ ਨੂੰ ਉਨ੍ਹਾਂ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਬੇਨਤੀ ਕੀਤੀ ਸੀ। ਗੌਰਤਲਬ ਹੈ ਕਿ ਨਵਾਜ਼ ਸ਼ਰੀਫ ਨੂੰ ਜਵਾਬਦੇਹੀ ਅਦਾਲਤ ਨੇ ਐਵਨਫੀਲਡ ਅਤੇ ਅਲ-ਅਜ਼ੀਜ਼ੀਆ ਸਟੀਲ ਮਿਲਜ਼ ਦੋਵਾਂ ਮਾਮਲਿਆਂ ਵਿਚ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ : ਮੋਹਾਲੀ : ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ 2 ਨੌਜਵਾਨਾਂ ਨੂੰ ਦਰੜਿਆ, ਹੋਈ ਮੌਕੇ ‘ਤੇ ਮੌ.ਤ
ਫਿਰ ਸਜ਼ਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜਿਸ ਨੇ ਜਵਾਬਦੇਹੀ ਅਦਾਲਤ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਸੀ। ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਅਪੀਲ ਦੀ ਕਾਰਵਾਈ ਉਦੋਂ ਚੱਲ ਰਹੀ ਸੀ ਜਦੋਂ ਨਵਾਜ਼ ਸ਼ਰੀਫ ਚਾਰ ਸਾਲ ਦੀ ਜਲਾਵਤਨੀ ਤੋਂ ਬਾਅਦ ਦੋ ਦਿਨ ਪਹਿਲਾਂ ਪਾਕਿਸਤਾਨ ਪਰਤੇ ਸਨ।
ਵੀਡੀਓ ਲਈ ਕਲਿੱਕ ਕਰੋ -: