ਬ੍ਰਿਟੇਨ ਦੇ ਨਾਗਰਿਕ ਜਲਦੀ ਹੀ ਮਾਸਕ ਤੋਂ ਛੁਟਕਾਰਾ ਪਾ ਸਕਦੇ ਹਨ। ਕੋਰੋਨਾ ਸੰਕਟ ਦੇ ਵਿਚਕਾਰ ਮਾਸਕ ਅਤੇ ਸਮਾਜਿਕ ਦੂਰੀਆਂ ਦਾ ਪਾਲਣ ਕਰਨਾ ਜ਼ਰੂਰੀ ਸੀ। ਪਰ ਹੁਣ ਟੀਕਾਕਰਨ ਦੀ ਰਫਤਾਰ ਕਾਰਨ UK ਵਿੱਚਇਸ ਤੋਂ ਛੁਟਕਾਰਾ ਮਿਲਣਾ ਤੈਅ ਹੋ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ।
ਬੋਰਿਸ ਜਾਨਸਨ ਅਨੁਸਾਰ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਜਿਉਣਾ ਸਿੱਖਣਾ ਪਏਗਾ, ਪਰ ਇਸਦੇ ਨਾਲ ਹੀ ਅਸੀਂ ਪਾਬੰਦੀਆਂ ਨੂੰ ਘਟਾਉਣ ਲਈ ਵੀ ਕਦਮ ਚੁੱਕ ਰਹੇ ਹਾਂ। ਜਲਦੀ ਹੀ ਬ੍ਰਿਟੇਨ ਦੇ ਲੋਕਾਂ ਨੂੰ Indoor ਜਾਂ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ਤੋਂ ਛੁਟਕਾਰਾ ਮਿਲੇਗਾ, ਜਦਕਿ ਇੱਕ ਮੀਟਰ ਦੀ ਸਮਾਜਿਕ ਦੂਰੀ ਕਾਇਮ ਰੱਖਣ ਤੋਂ ਵੀ ਛੁਟਕਾਰਾ ਮਿਲੇਗਾ।
ਬੋਰਿਸ ਜਾਨਸਨ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਪਾਬੰਦੀਆਂ ਕਾਨੂੰਨੀ ਤੌਰ ‘ਤੇ 19 ਜੁਲਾਈ ਤੋਂ ਹਟਾਈਆਂ ਜਾ ਸਕਦੀਆਂ ਹਨ, ਪਰ ਹੁਣ ਇਸ ਨੂੰ ਲੋਕਾਂ ‘ਤੇ ਛੱਡ ਦਿੱਤਾ ਜਾਵੇਗਾ । ਯਾਨੀ ਜੇ ਕੋਈ ਵਿਅਕਤੀ ਮਾਸਕ ਲਗਾਉਣਾ ਚਾਹੁੰਦਾ ਹੈ ਅਤੇ ਦੂਰੀ ਦੀ ਪਾਲਣਾ ਕਰਨਾ ਚਾਹੁੰਦਾ ਹੈ, ਤਾਂ ਉਹ ਕਰ ਸਕਦਾ ਹੈ।
ਪਰ ਅਜਿਹਾ ਨਾ ਕਰਨ ‘ਤੇ ਉਸ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ । ਹਾਲਾਂਕਿ ਇਸ ਦਾ ਅੰਤਿਮ ਫੈਸਲਾ 12 ਜੁਲਾਈ ਨੂੰ ਲਿਆ ਜਾਵੇਗਾ ।
ਇਹ ਵੀ ਪੜ੍ਹੋ: IPL ‘ਚ ਦੋ ਨਵੀਆਂ ਟੀਮਾਂ ਦੀ ਐਂਟਰੀ ਲਈ BCCI ਤਿਆਰ, ਜਾਣੋ ਹੁਣ ਕਿੰਨੇ ਖਿਡਾਰੀ ਹੋ ਸਕਣਗੇ Retain !
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਦੇ ਕੈਬਨਿਟ ਮੰਤਰੀ ਰਾਬਰਟ ਜੇਨਰੀਕ ਨੇ ਐਤਵਾਰ ਨੂੰ ਕਿਹਾ ਸੀ ਕਿ ਆਉਣ ਵਾਲੇ ਹਫਤੇ ਵਿੱਚ ਲਾਕਡਾਊਨ ਖਤਮ ਹੋਣ ਦੇ ਨਾਲ ਹੀ ਅਸੀਂ ਮਾਸਕ ਲਗਾਉਣ ਨੂੰ ਲਾਜ਼ਮੀ ਤੌਰ ‘ਤੇ ਖਤਮ ਕਰਨ ‘ਤੇ ਵਿਚਾਰ ਕਰ ਰਹੇ ਹਾਂ । ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਇੱਕ ਵੱਖਰੇ ਦੌਰ ਵਿੱਚ ਜਾਣਾ ਪਵੇਗਾ, ਜਿੱਥੇ ਅਸੀਂ ਵਾਇਰਸ ਦੇ ਨਾਲ ਜਿਉਣਾ ਸਿੱਖਦੇ ਹਾਂ, ਸਾਵਧਾਨੀ ਵਰਤਦੇ ਹਾਂ ਅਤੇ ਇਸ ਦੇ ਨਾਲ ਹੀ ਸਾਨੂੰ ਨਿੱਜੀ ਜ਼ਿੰਮੇਵਾਰੀ ਵੀ ਲੈਣੀ ਪਵੇਗੀ।