ਖ਼ਾਰਕੀਵ ਵਿੱਚ ਯੂਕਰੇਨ ਵੱਲੋਂ ਰੂਸ ਨਾਲ ਲੋਹਾ ਲੈ ਰਹੀ ਬ੍ਰਾਜ਼ੀਲੀਅਨ ਮਾਡਲ ਥਾਲਿਟੋ ਡੋ ਵੈਲੇ ਦੀ ਮੌਤ ਹੋ ਗਈ ਹੈ। ਫਰਵਰੀ ਵਿੱਚ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ । ਇਸ ਤੋਂ ਬਾਅਦ ਰੂਸੀ ਫੌਜ ਦਾ ਮੁਕਾਬਲਾ ਕਰਨ ਲਈ ਕਈ ਵਲੰਟੀਅਰ ਯੂਕਰੇਨ ਪਹੁੰਚ ਗਏ ਸਨ। ਇਸ ਤਹਿਤ ਬ੍ਰਾਜ਼ੀਲ ਦੀ ਮਾਡਲ ਅਤੇ ਸਨਾਈਪਰ ਥਾਲਿਟੋ ਡੋ ਵੈਲੇ ਵੀ ਯੂਕਰੇਨ ਪਹੁੰਚੀ ਸੀ ।
ਮੀਡੀਆ ਰਿਪੋਰਟਾਂ ਮੁਤਾਬਕ 39 ਸਾਲਾ ਥਾਲਿਟੋ ਇਸ ਤੋਂ ਪਹਿਲਾਂ ਇਰਾਕ ਵਿੱਚ ਇਸਲਾਮਿਕ ਸਟੇਟ ਵਿਰੁੱਧ ਲੜਾਈ ਲੜੀ ਸੀ । ਰੂਸੀ ਹਮਲੇ ਵਿੱਚ ਇੱਕ ਹੋਰ ਬ੍ਰਾਜ਼ੀਲ ਫਾਈਟਰ ਡਗਲਸ ਬੁਰੀਗੋ ਦੀ ਵੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਅੱਜ ਹੋਵੇਗਾ ਦੂਜਾ ਵਿਆਹ, ਡਾ. ਗੁਰਪ੍ਰੀਤ ਕੌਰ ਨਾਲ ਲੈਣਗੇ ਲਾਵਾਂ
ਦੱਸ ਦੇਈਏ ਕਿ ਥਾਲਿਟੋ ਯੁੱਧ ਦੇ ਮੋਰਚੇ ਤੋਂ ਲਗਾਤਾਰ ਆਪਣੀ ਟ੍ਰੇਨਿੰਗ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੀ ਸੀ। ਉਸ ਨੇ ਇਰਾਕ ਦੇ ਕੁਰਦਿਸਤਾਨ ਇਲਾਕੇ ਵਿੱਚ ਆਈਐਸਆਈਐਸ ਖ਼ਿਲਾਫ਼ ਲੜਾਈ ਦੌਰਾਨ ਸਨਾਈਪਰ ਦੀ ਟ੍ਰੇਨਿੰਗ ਲਈ ਸੀ। ਇਸ ਤੋਂ ਇਲਾਵਾ ਕਈ NGO ਦੇ ਨਾਲ ਮਿਲ ਕੇ ਐਨੀਮਲ ਰੈਸਕਿਊ ਮਿਸ਼ਨ ਵਿੱਚ ਵੀ ਸ਼ਾਮਿਲ ਸੀ। ਥਾਲਿਟੋ ਦੇ ਭਰਾ ਥੀਓ ਰੋਡਰੀਗੋ ਨੇ ਆਪਣੀ ਭੈਣ ਨੂੰ ਹੀਰੋ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -: