ਪੱਛਮੀ ਅਫ਼ਰੀਕਾ ਦੇ ਇੱਕ ਦੇਸ਼ ਬੁਰਕੀਨਾ ਫ਼ਾਸੋ ਵਿੱਚ ਫ਼ੌਜ ਨੇ ਤਖ਼ਤਾ ਪਲਟ ਦਿੱਤਾ ਹੈ। ਦਰਅਸਲ, ਸੈਨਿਕਾਂ ਨੇ ਰਾਸ਼ਟਰਪਤੀ ਰੋਚ ਕਾਬੋਰੇ ਨੂੰ ਸੱਤਾ ਤੋਂ ਹਟਾ ਦਿੱਤਾ ਅਤੇ ਲਾਈਵ ਟੀਵੀ ‘ਤੇ ਇਸ ਤਖਤਾਪਲਟ ਦਾ ਐਲਾਨ ਕੀਤਾ।
ਫੌਜ ਨੇ ਰਾਸ਼ਟਰਪਤੀ ਨੂੰ ਬੰਧਕ ਬਣਾ ਲਿਆ ਹੈ ਅਤੇ ਸੰਸਦ ਨੂੰ ਭੰਗ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨਾ ਵੱਡਾ ਫੈਸਲਾ ਲੈਣ ਦਾ ਕਾਰਨ ਦੇਸ਼ ਦੀ ਵਿਗੜਦੀ ਸੁਰੱਖਿਆ ਸਥਿਤੀ ਹੈ। ਫੌਜ ਮੁਤਾਬਿਕ ਸੱਤਾ ‘ਤੇ ਕਬਜ਼ਾ ਹਿੰਸਾ ਤੋਂ ਬਿਨਾਂ ਕੀਤਾ ਗਿਆ ਹੈ ਅਤੇ ਹਿਰਾਸਤ ‘ਚ ਲਏ ਲੋਕ ਸੁਰੱਖਿਅਤ ਥਾਂ ‘ਤੇ ਹਨ। ਬੁਰਕੀਨਾ ਫ਼ਾਸੋਦੇ ਫੌਜੀ ਅਧਿਕਾਰੀਆਂ ਨੇ ਪਿਛਲੇ ਸੋਮਵਾਰ ਨੂੰ ਟੈਲੀਵਿਜ਼ਨ ‘ਤੇ ਕਿਹਾ ਕਿ ਸੈਨਿਕਾਂ ਨੇ ਦੇਸ਼ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੀਆਂ ਸਾਰੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਅਸੀਂ ਇੱਥੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਹੀ ਸਮੇਂ ‘ਤੇ ਦੇਸ਼ ਇੱਕ ਵਾਰ ਫਿਰ ਸੰਵਿਧਾਨਕ ਵਿਵਸਥਾ ਵੱਲ ਪਰਤੇਗਾ। ਹਾਲਾਂਕਿ ਫੌਜ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਸਹੀ ਸਮਾਂ ਕਦੋਂ ਆਵੇਗਾ।
ਇਹ ਵੀ ਪੜ੍ਹੋ : ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, BJP ‘ਚ ਸ਼ਾਮਿਲ ਹੋਏ ਆਰਪੀਐਨ ਸਿੰਘ
WION ਦੇ ਅਨੁਸਾਰ, ਤਖਤਾਪਲਟ ਦੀ ਘੋਸ਼ਣਾ ਤੋਂ ਪਹਿਲਾਂ, ਫੌਜ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਦੇਸ਼ ਦੇ ਰਾਸ਼ਟਰਪਤੀ ਰੋਚ ਕਾਬੋਰੇ ਨੂੰ ਬੰਧਕ ਬਣਾ ਕੇ ਮੁਅੱਤਲ ਕਰ ਦਿੱਤਾ ਗਿਆ ਹੈ। ਰਿਪੋਰਟ ਦੀ ਮੰਨੀਏ ਤਾਂ ਫੌਜ ਨੇ ਇਸ ਕਦਮ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਸੀ ਕਿ ਕਾਬੋਰੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਅਸਫਲ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੁਰੱਖਿਆ ਵਿਵਸਥਾ ਵਿਗੜ ਗਈ ਸੀ। ਉਹ ਇਸਲਾਮੀ ਵਿਦਰੋਹੀਆਂ ਨਾਲ ਨਜਿੱਠਣ ਵਿਚ ਵੀ ਅਸਫਲ ਰਹੇ ਕਿਉਂਕ ਉਹ ਪੱਛਮੀ ਅਫ਼ਰੀਕੀ ਦੇਸ਼ ਨੂੰ ਇਕਜੁੱਟ ਕਰਨ ਵਿੱਚ ਅਸਫਲ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: