Canada approves use of Johnson & Johnson: ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ । ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਇੱਕ ਖੁਰਾਕ ਹੀ ਕਾਫੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਸਿਹਤ ਰੈਗੂਲੇਟਰੀ ਨੇ ਹੁਣ ਤੱਕ ਕੋਵਿਡ-19 ਦੇ ਚਾਰ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ।
ਕੈਨੇਡਾ ਦੇ ਸਿਹਤ ਅਧਿਕਾਰ ਕੋਵਿਡ-19 ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਇੱਕ ਖੁਰਾਕ ਦੇ ਵਿਕਲਪ ਨਾਲ ਕਾਫੀ ਉਤਸ਼ਾਹੀ ਹਨ । ਕੈਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੁਪਰੀਆ ਸ਼ਰਮਾ ਨੇ ਕਿਹਾ ਕਿ ਦੇਸ਼ ਨੇ ਫਾਈਜ਼ਰ, ਮਾਡਰਨਾ ਅਤੇ ਐਸਟ੍ਰਾਜੇਨੇਕਾ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਅਜਿਹਾ ਪਹਿਲਾਂ ਦੇਸ਼ ਹੈ ਜਿਥੇ ਹੁਣ ਤੱਕ ਚਾਰ ਵੱਖ-ਵੱਖ ਟੀਕਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਦੱਸ ਦੇਈਏ ਕਿ ਕਈ ਹੋਰ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਟੀਕਿਆਂ ਦਾ ਸਥਾਨਕ ਉਤਪਾਦਨ ਨਾ ਹੋਣ ਦੇ ਚੱਲਦੇ ਉਸ ਨੂੰ ਤੁਰੰਤ ਟੀਕੇ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇੱਕ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਇਹ ਚੌਥਾ ਟੀਕਾ ਹੈ, ਜਿਸ ਨੂੰ ਕੈਨੇਡਾ ਦੇ ਸਿਹਤ ਮਾਹਰਾਂ ਨੇ ਸੁਰੱਖਿਅਤ ਪਾਇਆ ਹੈ। ਪਹਿਲਾਂ ਹੀ ਲੱਖਾਂ ਖੁਰਾਕਾਂ ਤਿਆਰ ਹਨ ਅਤੇ ਅਸੀਂ ਵਾਇਰਸ ਨਾਲ ਨਜਿੱਠਣ ਵਿੱਚ ਇੱਕ ਕਦਮ ਦੂਰ ਹਾਂ।”
ਇਹ ਵੀ ਦੇਖੋ: ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”