ਕੈਨੇਡਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਨੂੰ ਚੋਣਾਂ ਵਿੱਚ ਇੱਕ ਵਾਰ ਫਿਰ ਜਿੱਤ ਦਿਵਾਈ ਹੈ। ਪਰ ਜ਼ਿਆਦਾਤਰ ਸੀਟਾਂ ‘ਤੇ ਵੱਡੀ ਜਿੱਤ ਦਾ ਉਨ੍ਹਾਂ ਦਾ ਇਰਾਦਾ ਅਤੇ ਸੁਪਨਾ ਪੂਰਾ ਨਹੀਂ ਹੋ ਸਕਿਆ।
ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੇ ਮੁਕਾਬਲੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਇਸ ਤੋਂ ਪਹਿਲਾਂ ਟਰੂਡੋ ਨੇ 2015 ਦੀਆਂ ਚੋਣਾਂ ਵਿੱਚ ਆਪਣੇ ਮਰਹੂਮ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਪ੍ਰਸਿੱਧੀ ਦਾ ਲਾਭ ਉਠਾਇਆ ਸੀ ਅਤੇ ਚੋਣ ਜਿੱਤੀ ਸੀ। ਫਿਰ ਪਿਛਲੀਆਂ ਦੋ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਦੇ ਹੋਏ, ਉਨ੍ਹਾਂ ਨੇ ਪਾਰਟੀ ਨੂੰ ਆਪਣੇ ਦਮ ‘ਤੇ ਜਿੱਤ ਦਿਵਾਈ ਸੀ।
ਇਹ ਵੀ ਪੜ੍ਹੋ : ਕੌਣ ਬਣੇਗਾ ਕੈਨੇਡਾ ਦਾ ਬੌਸ ! ਵੋਟਾਂ ਦੀ ਗਿਣਤੀ ਜਾਰੀ, ਹਰਜੀਤ ਸੱਜਣ ਨੇ ਤੀਜੀ ਵਾਰ ਕੀਤੀ ਜਿੱਤ ਦਰਜ
ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪੈਪੀਨਿਊ ਤੋਂ ਆਪਣੀ ਸੀਟ ਜਿੱਤ ਲਈ ਹੈ। ਟਵੀਟ ਕਰਕੇ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ। ਜਾਣਕਰੀ ਦੇ ਅਨੁਸਾਰ ਸੰਸਦੀ ਚੋਣਾਂ ‘ਚ ਲਿਬਰਲ ਪਾਰਟੀ ਨੂੰ 338 ਵਿੱਚੋਂ 156 ਸੀਟਾਂ ਮਿਲੀਆਂ ਹਨ।ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਲਈ ਕੈਨੇਡਾ ਦੀ ਸੰਸਦ ਨੂੰ 170 ਸੀਟਾਂ ਦੀ ਲੋੜ ਹੁੰਦੀ ਹੈ। ਹਾਲਾਂਕਿ ਪਿਛਲੀ ਵਾਰ ਸਾਲ 2019 ਵਿੱਚ ਉਨ੍ਹਾਂ ਦੀ ਪਾਰਟੀ ਨੂੰ 157 ਸੀਟਾਂ ਹੀ ਮਿਲੀਆ ਸਨ।
ਇਹ ਵੀ ਦੇਖੋ : ਐਕਸ਼ਨ ‘ਚ CM ਚੰਨੀ , CM ਤੋਂ ਬਾਅਦ ਹੁਣ ਬਦਲਣਗੇ ਪੰਜਾਬ ਦੇ DGP! ਜਾਣੋ ਹੋਰ ਕਿਹੜੇ ਕੀਤੇ ਵੱਡੇ ਬਦਲਾਅ…