canada mp ruby sahota says: ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ‘ਚ ਭਾਰਤੀ ਸੈਨਾ ਵਲੋਂ ਕੀਤੇ ਗਏ ਬਲੂ ਸਟਾਰ ਆਪ੍ਰੇਸ਼ਨ ਦੇ 36 ਸਾਲ ਪੂਰੇ ਹੋ ਗਏ ਹਨ। ਇਹ ਆਪ੍ਰੇਸ਼ਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਦੇਸ਼ਾਂ ‘ਤੇ ਚਲਾਇਆ ਗਿਆ ਸੀ। ਬ੍ਰਿਟੇਨ ਤੋਂ ਬਾਅਦ 36 ਸਾਲ ਪੂਰੇ ਹੋਣ ‘ਤੇ ਹੁਣ ਇਸ ਦੀ ਗੂੰਜ ਕੈਨੇਡੀਅਨ ਸੰਸਦ ਵਿੱਚ ਵੀ ਸੁਣੀ ਗਈ ਹੈ। ਸੱਤਾਧਾਰੀ ਲਿਬਰਲ ਪਾਰਟੀ ਆਫ ਕੈਨੇਡਾ ਦੀ ਇੱਕ ਭਾਰਤੀ ਮੂਲ ਦੀ ਸੰਸਦ ਮੈਂਬਰ ਰੂਬੀ ਸਹੋਤਾ ਨੇ ਸੰਸਦ ਵਿੱਚ ਇਹ ਮੁੱਦਾ ਚੁੱਕਿਆ ਹੈ। ਕੈਨੇਡੀਅਨ ਸੰਸਦ ਵਿੱਚ ਰੂਬੀ ਨੇ ਕਿਹਾ ਕਿ 36 ਸਾਲ ਪਹਿਲਾਂ ਚਲਾਇਆ ਗਿਆ ਆਪ੍ਰੇਸ਼ਨ ਬਲੂ ਸਟਾਰ ਸਿੱਖ ਇਤਿਹਾਸ ਦਾ ਸਭ ਤੋਂ ਕਾਲਾ ਸਮਾਂ ਹੈ। ਉਨ੍ਹਾਂ ਕਿਹਾ ਕਿ 1984 ‘ਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਮੇਰੀ ਯਾਦ ਵਿੱਚ ਸਦਾ ਲਈ ਉਲੇਖ ਹੋ ਗਿਆ ਹੈ।
ਭਾਰਤੀ ਮੂਲ ਦੀ ਸੰਸਦ ਮੈਂਬਰ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਿੱਖਾਂ ਅਤੇ ਹਰ ਉਸ ਭਾਈਚਾਰੇ ਦੇ ਨਾਲ ਖੜ੍ਹੀ ਹਾਂ ਜੋ ਆਪਣੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਇਨਸਾਫ ਚਾਹੁੰਦੇ ਹਨ। ਕੈਨੇਡਾ ਤੋਂ ਪਹਿਲਾਂ ਭਾਰਤੀ ਮੂਲ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਯੂਕੇ ਦੀ ਸੰਸਦ ਵਿੱਚ ਇਹ ਮੁੱਦਾ ਚੁੱਕਿਆ ਸੀ। ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਢੇਸੀ ਨੇ ਹਾਊਸ ਆਫ ਕਾਮਨਜ਼ ਵਿੱਚ ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਏ ਖੁਲਾਸਿਆਂ, ਬ੍ਰਿਟੇਨ ਦੇ ਸਿੱਖ ਭਾਈਚਾਰੇ ਦੀ ਮੰਗ ਅਤੇ ਲੇਬਰ ਪਾਰਟੀ ਅਤੇ ਹੋਰ ਵਿਰੋਧੀ ਦਲਾਂ ਦੇ ਇਸ ਨੂੰ ਸਮਰਥਨ ਦੇ ਬਾਵਜੂਦ ਹਮਲੇ ਵਿਚ ਥੈਚਰ ਸਰਕਾਰ ਦੀ ਭੁਮਿਕਾ ਦਾ ਪਤਾ ਲਗਾਉਣ ਲਈ ਇਕ ਸੁਤੰਤਰ ਜਾਂਚ ਨਹੀਂ ਕਰਵਾਈ ਗਈ।