ਕੈਨੇਡਾ ਨੇ ਭਾਰਤ ਵਿਚ ਮੌਜੂਦ ਆਪਣੇ ਡਿਪਲੋਮੈਟਿਕ ਮਿਸ਼ਨਸ ਤੋਂ ਕਈ ਭਾਰਤੀ ਸਟਾਫ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਮੁੰਬਈ ,ਚੰਡੀਗੜ੍ਹ ਅਤੇ ਬੈਗਲੁਰੂ ਚ ਕੌਂਸਲੇਟਸ ਤੋਂ ਵੀ ਸਾਰੇ ਮੁਲਾਜ਼ਮਾਂ ਨੂੰ ਹਟਾ ਦਿੱਤਾ ਹੈ। ਕੈਨੇਡਾਈ ਹਾਈ ਕਮਿਸ਼ਨ ਦੇ ਪਬਲਿਕ ਰਿਲੇਸ਼ਨ ਆਫਿਸ ਨੇ ਦੱਸਿਆ ਕਿ ਇਹ ਫੈਸਲਾ ਭਾਰਤ ਵੱਲੋਂ ਕੈਨੇਡਾਈ ਡਿਪਲੋਮੈਟਸ ਨੂੰ ਕੱਢਣ ਦੇ ਬਾਅਦ ਲਿਆ ਗਿਆ ਹੈ।
ਪਿਛਲੇ ਸਾਲ ਭਾਰਤ ਨੇ ਕੈਨੇਡਾ ਤੋਂ ਉਨ੍ਹਾਂ ਦੇ 41 ਡਿਪਲੋਮੈਟਸ ਨੂੰ ਵਾਪਸ ਬੁਲਾਉਣ ਨੂੰ ਕਿਹਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੋਵੇਂ ਦੇਸ਼ਾਂ ਦੇ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਕਰਨ ਲਈ ਇਹ ਫੈਸਲਾ ਲਿਆ ਗਿਆ ਭਾਰਤ ਵਿਚ ਮੌਜੂਦ ਕੈਨੇਡਾ ਦੇ ਐਕਸਟ੍ਰਾ ਡਿਪਲੋਮੈਟ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲ ਦਿੰਦੇ ਹਨ।
ਇਹ ਵੀ ਪੜ੍ਹੋ : ਨਹਿਰ ‘ਤੇ ਨਹਾਉਣ ਗਏ ਦੋਸਤਾਂ ਨਾਲ ਵਾਪਰਿਆ ਹਾ/ਦਸਾ, ਡੁੱਬਣ ਨਾਲ 4 ਦੀ ਮੌ.ਤ, ਇਕ ਦੀ ਭਾਲ ਜਾਰੀ
ਦਿ ਇਕੋਨਾਮਿਕ ਟਾਈਮਸ ਮੁਤਾਬਕ ਕੈਨੇਡਾ ਨੇ ਕਿੰਨੇ ਭਾਰਤੀ ਸਟਾਫ ਦੀ ਛਾਂਟੀ ਕੀਤੀ ਹੈ, ਇਸ ਦੀ ਗਿਣਤੀ ਤਾਂ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਹ 100 ਤੋਂ ਘੱਟ ਹੈ। ਭਾਰਤੀ ਸਟਾਫ ਹਟਾਉਣ ਦੀ ਖਬਰ ਦਿੰਦੇ ਹੋਏ ਕੈਨੇਡੀਆਈ ਹਾਈ ਕਮਿਸ਼ਨ ਨੇ ਕਿਹਾ ਕਿ ਅਸੀਂ ਭਾਰਤ ਵਿਚ ਆਪਣੇ ਨਾਗਰਿਕਾਂ ਲਈ ਸੇਵਾਵਾਂ ਜਾਰੀ ਰੱਖਾਂਗੇ। ਅਸੀਂ ਕੈਨੇਡਾ ਵਿਚ ਪੜ੍ਹਨ, ਕੰਮ ਕਰਨ ਜਾਂ ਰਹਿਣ ਵਾਲੇ ਭਾਰਤੀ ਨਾਗਰਿਕਾਂ ਦਾ ਵੀ ਸਵਾਗਤ ਕਰਦੇ ਰਹਾਂਗੇ।