ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ ਚਿਤਾਵਨੀ ਪੂਰੀ ਦੁਨੀਆ ਵਿੱਚ ਸਿਗਰੇਟ ਦੇ ਪੈਕੇਟਾਂ ‘ਤੇ ਦਰਜ ਹੈ। ਪਰ ਲੋਕਾਂ ਨੂੰ ਸਿਗਰਟ ਤੋਂ ਦੂਰ ਰੱਖਣ ਲਈ ਕੈਨੇਡਾ ਨੇ ਇਹ ਚਿਤਾਵਨੀ ਹਰ ਸਿਗਰਟ ‘ਤੇ ਛਾਪਣ ਦਾ ਫੈਸਲਾ ਕੀਤਾ ਹੈ। ਕੈਨੇਡਾ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਤੰਬਾਕੂ ਦਾ ਧੂੰਆਂ ਬੱਚਿਆਂ ਲਈ ਹਾਨੀਕਾਰਕ ਹੈ, ਸਿਗਰਟ ਕਾਰਨ ਲਿਊਕੀਮੀਆ ਹੁੰਦਾ ਹੈ, ਸਿਗਰਟ ਦਾ ਹਰ ਕਸ਼ ਜ਼ਹਿਰ ਹੁੰਦਾ ਹੈ। ਇਹ ਸੰਦੇਸ਼ ਜਲਦੀ ਹੀ ਕੈਨੇਡਾ ‘ਚ ਸਿਗਰਟ ‘ਤੇ ਅੰਗਰੇਜ਼ੀ ਤੇ ਫਰਾਂਸੀਸੀ ਦੋਵਾਂ ਭਾਸ਼ਾਵਾਂ ਵਿੱਚ ਦਿਖਾਈ ਦੇਣਗੇ।
ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਹੁਣ ਹਰ ਸਿਗਰਟ ‘ਤੇ ਸਿਹਤ ਸੰਬੰਧੀ ਚਿਤਾਵਨੀਆਂ ਦਰਜ ਕਰਨਾ ਲਾਜ਼ਮੀ ਹੋਵੇਗਾ । ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਨਵੇਂ ਤੰਬਾਕੂ ਉਤਪਾਦਾਂ ਦੀ ਦਿੱਖ, ਪੈਕਿੰਗ ਅਤੇ ਲੇਬਲਿੰਗ ਨਿਯਮਾਂ ਨੂੰ ਤੰਬਾਕੂਨੋਸ਼ੀ ਕਰਨ ਵਾਲੇ ਬਾਲਗਾਂ, ਨੌਜਵਾਨਾਂ ਅਤੇ ਗੈਰ-ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੀ ਮਦਦ ਕਰਨ ਲਈ ਕੈਨੇਡਾ ਸਰਕਾਰ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੋਵੇਗਾ। ਸਿਹਤ ਅਧਿਕਾਰੀਆਂ ਮੁਤਾਬਕ ਹਰ ਸਿਗਰਟ ‘ਤੇ ਛਪੀ ਚਿਤਾਵਨੀ ਨਾਲ ਸਿਗਰਟ ਪੀਣ ਵਾਲੇ ਦਾ ਇਸ ਚਿਤਾਵਨੀ ਤੋਂ ਬਚਣਾ ਅਸੰਭਵ ਹੋਵੇਗਾ। ਦਰਅਸਲ, 2035 ਤੱਕ ਕੈਨੇਡਾ ਨੇ ਦੇਸ਼ ਭਰ ਵਿੱਚ ਤੰਬਾਕੂ ਦੀ ਖਪਤ ਨੂੰ 5 ਫੀਸਦੀ ਤੋਂਘੱਟ ਕਰਨ ਦੇ ਟੀਚੇ ਦਾ ਹਿੱਸਾ ਹੈ।
ਇਹ ਵੀ ਪੜ੍ਹੋ: CM ਮਾਨ ਨਹੀਂ ਲੈਣਗੇ Z+ ਸਿਕਓਰਿਟੀ, ਕਿਹਾ- ਮੇਰੀ ਸੁਰੱਖਿਆ ਲਈ ਪੰਜਾਬ ਪੁਲਿਸ ਹੀ ਕਾਫੀ
ਦੱਸ ਦੇਈਏ ਕੈਨੇਡਾ ਸਰਕਾਰ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਇਹ ਨਵਾਂ ਨਿਯਮ 1 ਅਗਸਤ ਤੋਂ ਲਾਗੂ ਹੋ ਜਾਵੇਗਾ । ਅਪ੍ਰੈਲ 2024 ਦੇ ਅੰਤ ਤੱਕ, ਪ੍ਰਚੂਨ ਵਿੱਚ ਸਿਗਰਟ ਵੇਚਣ ਵਾਲਿਆਂ ਲਈ ਇਸ ਚਿਤਾਵਨੀ ਦੇ ਨਾਲ ਸਿਰਫ ਸਿਗਰੇਟ ਵੇਚਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਵੱਡੇ ਆਕਾਰ ਦੀ ਸਿਗਰੇਟ ਵਿੱਚ ਜੁਲਾਈ 2024 ਤੱਕ ਸਿਹਤ ਚਿਤਾਵਨੀ ਸ਼ਾਮਿਲ ਹੋਣੀ ਚਾਹੀਦੀ ਹੈ, ਜਦੋਂ ਕਿ ਨਿਯਮਤ ਆਕਾਰ ਦੀਆਂ ਸਿਗਰਟਾਂ ‘ਤੇ ਅਪ੍ਰੈਲ 2025 ਤੱਕ ਸਿਹਤ ਚਿਤਾਵਨੀ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: