ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦੇ ਐਲਾਨ ਦੇ ਬਾਅਦ ਕੈਨੇਡਾ ਨੇ ਤੋਹਫਿਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਕੈਨੇਡਾ ਸਰਕਾਰ ਨੇ ਹੁਣ ਇਕ ਅਜਿਹਾ ਤੋਹਫਾ ਦਿੱਤਾ ਹੈ ਜਿਸ ਨਾਲ ਹਜ਼ਾਰਾਂ ਭਾਰਤੀ ਖੁਸ਼ ਹੋ ਜਾਣਗੇ। ਦਰਅਸਲ ਕੈਨੇਡੀਆਈ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਲਈ ਓਪਨ ਵਰਕ ਪਰਮਿਟ (OWP) ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਇਹ ਨਵਾਂ ਨਿਯਮ 21 ਜਨਵਰੀ 2025 ਤੋਂ ਲਾਗੂ ਹੋਵੇਗਾ। ਇਸ ਤਹਿਤ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਹੀ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ। ਇਨ੍ਹਾਂ ਬਦਾਲਾਵਾਂ ਨਾਲ ਭਾਰਤੀ ਵਿਦਿਆਰਥੀਆਂ ਨੂੰ ਫਾਇਦਾ ਇਹ ਹੋਵੇਗਾ ਕਿ ਹੁਣ ਕਈ ਵਿਦਿਆਰਥੀ ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਲਿਆ ਸਕਣਗੇ ਤਾਂ ਕਿ ਉਹ ਪੜ੍ਹਾਈ ਜਾਂ ਕੰਮ ਕਰ ਸਕਣ।
ਨਵੇਂ ਓਪਨ ਵਰਕ ਪਰਮਿਟ ਸਿਰਫ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਤੱਕ ਸੀਮਤ ਹੋਵੇਗੀ ਜੋ 16 ਮਹੀਨੇ ਜਾਂ ਉਸ ਤੋਂ ਵਧ ਦੇ ਮਾਸਟਰ ਪ੍ਰੋਗਰਾਮਾਂ, ਡਾਕਟਰੇਟ ਪ੍ਰੋਗਰਾਮਾਂ ਜਾਂ ਚੁਣੇ ਹੋਏ ਪੇਸ਼ੇਵਰ ਪ੍ਰੋਗਰਾਮਾਂ ਵਿਚ ਸ਼ਾਮਲ ਹਨ। ਹਾਲਾਂਕਿ ਜਿਹੜੇ ਪਰਿਵਾਰਾਂ ਨੂੰ ਪਹਿਲਾਂ ਦੇ ਨਿਯਮਾਂ ਤਹਿਤ ਪਹਿਲਾਂ ਤੋਂ ਹੀ ਮਨਜ਼ੂਰੀ ਦਿੱਤੀ ਗਈ ਹੈ, ਉਹ ਕੰਮ ਕਰਨਾ ਜਾਰੀ ਰੱਖ ਸਕਦੇ ਹਨ। ਬਸ਼ਰਤੇ ਉਹ ਮੌਜੂਦਾ ਮਾਪਦੰਡਾਂ ਦੇ ਆਧਾਰ ‘ਤੇ ਨਵੀਨੀਕਰਨ ਲਈ ਅਪਲਾਈ ਕਰਨ। ਭਾਰਤੀ ਵਿਦਿਆਰਥੀ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਦਾ ਮਹੱਤਵਪੂਰਨ ਹਿੱਸਾ ਹਨ। 2023 ਵਿਚ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਸਾਰੇ ਸਟੱਡੀ ਪਰਮਿਟਸ ਵਿਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ 37 ਫੀਸਦੀ ਸੀ। ਇਨ੍ਹਾਂ ਬਦਾਲਾਵਾਂ ਨਾਲ ਭਾਰਤੀ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਕੈਨੇਡਾ ਵਿਚ ਕੰਮ ਕਰਨ ਤੇ ਦੇਸ਼ ਦੀ ਅਰਥਵਿਵਸਥਾ ਵਿਚ ਯੋਗਦਾਨ ਦੇਣ ਦਾ ਮੌਕਾ ਮਿਲੇਗਾ।
ਹੋਰ ਦੂਜੇ ਅਹਿਮ ਐਲਾਨਾਂ ਵਿਚ ਕੈਨੇਡਾ ਸਰਕਾਰ ਨੇ 2024 ਵਿਚ ਅੰਤਰਰਾਸ਼ਟਰੀ ਵਿਦਿਆਰਥੀ ਸਟੱਡੀ ਪਰਮਿਟਸ ਦੀ ਗਿਣਤੀ ਵਿਚ 10 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। 2024 ਵਿਚ 4,85,000 ਸਟੱਡੀ ਪਰਮਿਟ ਜਾਰੀ ਕਰਨ ਦਾ ਟੀਚਾ ਸੀ ਜੋ 2025 ਵਿਚ ਘਟਾ ਕੇ 4,37,000 ਕਰ ਦਿੱਤਾ ਗਿਆ ਹੈ। 2026 ਵਿਚ ਸਟੱਡੀ ਪਰਮਿਟ ਦਾ ਟੀਚਾ 2025 ਵਾਂਗ ਹੀ ਰਹੇਗਾ। ਕੈਨੇਡਾ ਵਿਚ ਅਸਥਾਈ ਨਿਵਾਸੀਆਂ ਦੀ ਕੁੱਲ ਆਬਾਦੀ 2023 ਵਿਚ 6.5 ਫੀਸਦੀ ਸੀ ਜਿਸ ਨੂੰ 2026 ਤੱਕ ਘਟਾ ਕੇ 5 ਫੀਸਦੀ ਕਰਨ ਦਾ ਟੀਚਾ ਹੈ।
ਇਹ ਵੀ ਪੜ੍ਹੋ : ਸੈਫ ਅਲੀ ਖਾਨ ‘ਤੇ ਹੋਇਆ ਜਾਨ.ਲੇ.ਵਾ ਹ.ਮ/ਲਾ, ਸਿਰ, ਗਲੇ ਤੇ ਪਿੱਠ ‘ਤੇ ਜ਼.ਖ.ਮ, ਕੀਤੀ ਗਈ ਸਰਜਰੀ
ਇਹ ਕਦਮ ਕੈਨੇਡਾ ਦੀਆਂ ਅਸਥਾਈ ਨਿਵਾਸ ਯੋਜਨਾਵਾਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਆਰਥਿਕ ਅਤੇ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਚੁੱਕਿਆ ਗਿਆ ਹੈ। ਨਾਲ ਹੀ, ਸਰਕਾਰ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ ਜੋ ਇਨ੍ਹਾਂ ਨਿਯਮਾਂ ਦੀ ਦੁਰਵਰਤੋਂ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: