ਚਾਰ ਸਾਲ ਪਹਿਲਾਂ ਬ੍ਰਿਟੇਨ ਦੇ ਵਾਲਵਰਹੈਂਪਟਨ ਵਿਚ ਹੋਈ ਭਿਆਨਕ ਸੜਕ ਹਾਦਸੇ ‘ਚ ਭਾਰਤੀ ਮੂਲ ਦੇ ਦੋ ਭਰਾਵਾਂ ਦੀ ਮੌਤ ਹੋ ਗਈ ਸੀ। ਬ੍ਰਿਟੇਨ ਦੀ ਇਕ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਮੁਲਜ਼ਮ 27 ਸਾਲਾ ਮੁਹੰਮਦ ਸੁਲੇਮਾਨ ਖਾਨ ਨੇ ਪਿਛਲੇ ਹਫਤੇ ਵਾਲਵਰਹੈਂਪਟਨ ਕਰਾਊਨ ਕੋਰਟ ਵਿਚ ਸਾਰੇ ਦੋਸ਼ਾਂ ਨੂੰ ਸਵੀਕਾਰ ਕੀਤਾ। ਦੋਸ਼ ਹੈ ਕਿ ਖਤਰਨਾਕ ਡਰਾਈਵਿੰਗ ਕਾਰਨ ਭਾਰਤੀ ਮੂਲ ਦੇ ਦੋ ਸਕੇ ਭਰਾਵਾਂ ਸੰਜੇ ਤੇ ਪਵਨਵੀਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਸੀ।
ਬਰਮਿੰਘਮ ਦੇ 35 ਸਾਲਾ ਮੁਹੰਮਦ ਆਸਮੀ ਖਾਨ ਨੂੰ ਝੂਠ ਬੋਲ ਕੇ ਨਿਆਂ ਪ੍ਰਕਿਰਿਆ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਮਾਮਲੇ ‘ਤੇ ਡਿਟੈਕਟਿਵ ਕਾਂਸਟੇਬਲ ਕਾਰਲ ਡੇਵਿਸ ਨੇ ਕਿਹਾ ਕਿ ਸਾਡਾ ਫਰਜ਼ ਸੰਜੇ ਤੇ ਪਵਨਵੀਰ ਦੇ ਪਰਿਵਾਰ ਪ੍ਰੀਤ ਸੀ। ਭਿਆਨਕ ਟੱਕਰ ਵਿਚ ਦੋ ਭਰਾਵਾਂ ਦੀ ਮੌਤ ਸ਼ਬਦਾਂ ਵਿਚ ਬਿਆਂ ਨਹੀਂ ਕੀਤੀ ਜਾ ਸਕਦੀ ਹੈ।
ਮਾਰਚ 2019 ਵਿਚ ਵਾਲਵਰ ਹੈਂਪਟਨ ਵਿਚ ਬਰਮਿੰਘਮ ਨਿਊ ਰੋਡ ‘ਤੇ ਇਕ ਕਾਰ ਵੱਲੋਂ ਦੋਵੇਂ ਭਰਾਵਾਂ ਨੂੰ ਟੱਕਰ ਮਾਰੀ ਗਈ ਜਿਸ ਦੇ ਬਾਅਦ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਦੋਵੇਂ ਭਰਾ ਉਸ ਸਮੇਂ ਮਾਂ ਦੇ ਨਾਲ ਆਪਣੀ ਕਾਰ ਵਿਚ ਸਵਾਰ ਸਨ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ 5 ਦਿਨ ਪਹਿਲਾਂ ਹੋਈ ਸਾਢੇ 3 ਕਰੋੜ ਦੀ ਚੋਰੀ ਦੀ ਸੁਲਝਾਈ ਗੁੱਥੀ, 4 ਮੁਲਜ਼ਮ ਗ੍ਰਿਫਤਾਰ
ਜਾਂਚ ਤੋਂ ਬਾਅਦ ਉਸ ਨੂੰ ਸੀਸੀਟੀਵੀ ਰਾਹੀਂ ਬਰਗਰ ਦੀ ਦੁਕਾਨ ਵਿੱਚ ਦੇਖਿਆ ਗਿਆ। ਸੀਸੀਟੀਵੀ ਵੀਡੀਓ ‘ਚ ਘਟਨਾ ਤੋਂ ਬਾਅਦ ਉਹ ਕਾਫੀ ਬੇਚੈਨ ਨਜ਼ਰ ਆ ਰਿਹਾ ਹੈ। ਘਟਨਾ ਤੋਂ ਬਚਣ ਲਈ ਮੁਲਜ਼ਮਾਂ ਨੇ ਝੂਠ ਦਾ ਸਹਾਰਾ ਲਿਆ। ਝੂਠ ਬੋਲਣ ਕਰਕੇ ਦੋਸ਼ੀ ਨੂੰ ਨਿਆਂ ਪ੍ਰਕਿਰਿਆ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਗਿਆ। ਮਾਪੇ ਇਸ ਮਾਮਲੇ ‘ਚ ਪੁਲਿਸ ਦਾ ਧੰਨਵਾਦ ਕਰਦੇ ਹੋਏ ਭਾਵੁਕ ਵੀ ਹੋਏ। ਰੋਂਦੇ ਹੋਏ ਮਾਪਿਆ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਬਹੁਤ ਯਾਦ ਆਉਂਦੀ ਹੈ। ਸਾਡੇ ਬੱਚੇ ਪਲਕ ਝਪਕਦਿਆਂ ਹੀ ਖੋਹ ਲਏ ਗਏ।
ਵੀਡੀਓ ਲਈ ਕਲਿੱਕ ਕਰੋ -: