ਪਿੱਛਲੇ 11 ਦਿਨਾਂ ਤੋਂ ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਚੱਲ ਰਿਹਾ ਖ਼ੂਨੀ ਸੰਘਰਸ਼ ਜੰਗਬੰਦੀ ਤੋਂ ਬਾਅਦ ਵੀਰਵਾਰ 20 ਮਈ ਨੂੰ ਰੁਕ ਗਿਆ ਹੈ। ਇਸ ਦੌਰਾਨ, ਜੰਗਬੰਦੀ ਲਾਗੂ ਹੋਣ ਤੋਂ ਬਾਅਦ ਗਾਜ਼ਾ ਸ਼ਹਿਰ ਵਿੱਚ ਜਸ਼ਨ ਮਨਾਂ ਰਹੇ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਹਮਾਸ ਦੇ ਇੱਕ ਸੀਨੀਅਰ ਨੇਤਾ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ ਨਾਲ ਟਕਰਾਅ ਵਿੱਚ ਜਿੱਤ ਦਾ ਦਾਅਵਾ ਕੀਤਾ।
ਗਾਜ਼ਾ ਪੱਟੀ ਵਿੱਚ ਇਸਲਾਮੀ ਅੰਦੋਲਨ ਦੇ ਰਾਜਨੀਤਿਕ ਬਿਊਰੋ ਦੇ ਦੂਜੇ ਸਭ ਤੋਂ ਸੀਨੀਅਰ ਮੈਂਬਰ ਖਲੀਲ ਅਲ-ਹਯਾ ਨੇ ਕਿਹਾ, “ਇਹ ਜਿੱਤ ਦਾ ਉਤਸ਼ਾਹ ਹੈ।” ਉਨ੍ਹਾਂ ਨੇ ਇਜ਼ਰਾਈਲ ਦੇ ਹਵਾਈ ਹਮਲੇ ਨਾਲ ਤਬਾਹ ਹੋਏ ਘਰਾਂ ਨੂੰ ਦੁਬਾਰਾ ਬਣਾਉਣ ਦਾ ਵਾਅਦਾ ਵੀ ਕੀਤਾ ਹੈ। ਇਸ ਜੰਗਬੰਦੀ ਦੀ ਵਿਚੋਲਗੀ ਮਿਸਰ ਦੁਆਰਾ ਕੀਤੀ ਗਈ ਸੀ। ਇਸ ਵਿੱਚ ਗਾਜ਼ਾ ਦਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਹਥਿਆਰਬੰਦ ਸਮੂਹ, ਇਸਲਾਮਿਕ ਜੇਹਾਦ ਵੀ ਸ਼ਾਮਿਲ ਸੀ। ਇਸ ਤੋਂ ਬਾਅਦ ਦੋਵੇਂ ਪੱਖ ਵੀਰਵਾਰ ਸ਼ਾਮ ਨੂੰ ਜੰਗਬੰਦੀ ‘ਤੇ ਸਹਿਮਤ ਹੋਏ।
ਅੰਤਰਰਾਸ਼ਟਰੀ ਦਬਾਅ ਤੋਂ ਬਾਅਦ, ਇਸ ਫੈਸਲੇ ਨੂੰ ਸ਼ੁੱਕਰਵਾਰ ਸਵੇਰੇ 2 ਵਜੇ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਹੋਏ ਖ਼ੂਨੀ ਸੰਘਰਸ਼ ਕਾਰਨ ਸੈਂਕੜੇ ਜਾਨਾਂ ਚੱਲੀਆਂ ਗਈਆਂ ਹਨ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ, 10 ਮਈ ਤੋਂ ਹੁਣ ਤੱਕ ਗਾਜਾ ਉੱਤੇ ਇਜ਼ਰਾਈਲੀ ਹਮਲਿਆਂ ਵਿੱਚ 232 ਫਿਲਸਤੀਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 65 ਬੱਚੇ ਵੀ ਸ਼ਾਮਿਲ ਹਨ, ਅਤੇ 1,900 ਹੋਰ ਜ਼ਖਮੀ ਹੋਏ ਹਨ। ਹਮਾਸ ਅਧਿਕਾਰੀਆਂ ਦੇ ਅਨੁਸਾਰ ਵੱਡੇ ਖੇਤਰ ਮਲਬੇ ਵਿੱਚ ਬਦਲ ਗਏ ਹਨ ਅਤੇ ਲੱਗਭਗ 120,000 ਲੋਕ ਬੇਘਰ ਹੋ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਸੰਕਟ : ਪਿੱਛਲੇ 24 ਘੰਟਿਆਂ ਦੌਰਾਨ 2,59,551 ਨਵੇਂ ਕੇਸ ਆਏ ਸਾਹਮਣੇ ਤੇ 4,209 ਮੌਤਾਂ
ਇਜ਼ਰਾਈਲੀ ਸੈਨਾ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਹਮਾਸ ਅਤੇ ਹੋਰ ਇਸਲਾਮੀ ਹਥਿਆਰਬੰਦ ਸਮੂਹਾਂ ਨੇ ਸੰਘਰਸ਼ ਦੌਰਾਨ ਇਜ਼ਰਾਈਲ ਵੱਲ 4,300 ਤੋਂ ਵੱਧ ਰਾਕੇਟ ਚਲਾਏ ਹਨ, ਪਰ ਜ਼ਿਆਦਾਤਰ ਆਬਾਦੀ ਵਾਲੇ ਖੇਤਰਾਂ ਵੱਲ ਜਾਣ ਵਾਲਿਆਂ ਚੋ ਜਿਆਦਾ ਨੂੰ ਇਸ ਦੇ ਆਇਰਨ ਡੋਮ ਹਵਾਈ ਸੁਰੱਖਿਆ ਦੁਆਰਾ ਰੋਕ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਰਾਕਟਾਂ ਨੇ ਇਜ਼ਰਾਈਲ ਵਿੱਚ ਇੱਕ ਭਾਰਤੀ ਅਤੇ ਦੋ ਥਾਈ ਨਾਗਰਿਕਾਂ ਸਮੇਤ 12 ਲੋਕਾਂ ਦੀ ਜਾਨ ਲਈ ਹੈ, ਜਿਨ੍ਹਾਂ ਵਿੱਚ ਦੋ ਬੱਚੇ ਅਤੇ ਇੱਕ ਇਜ਼ਰਾਈਲੀ ਸੈਨਿਕ ਵੀ ਸ਼ਾਮਿਲ ਹੈ।
ਇਹ ਵੀ ਪੜ੍ਹੋ : IAF ਦਾ MIG-21 ਲੜਾਕੂ ਜਹਾਜ਼ ਮੋਗਾ ਨੇੜੇ ਹੋਇਆ ਕ੍ਰੈਸ਼, ਪਾਇਲਟ ਦੀ ਗਈ ਜਾਨ
ਅਲ-ਅਕਸਾ ਮਸਜਿਦ ਕੰਪਲੈਕਸ ਵਿੱਚ ਇਜ਼ਰਾਈਲੀ ਪੁਲਿਸ ਅਤੇ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਹਮਾਸ ਵੱਲੋ ਯਰੂਸ਼ਲੇਮ ਤੋਂ ਰਾਕੇਟ ਸੁੱਟਣ ਤੋਂ ਬਾਅਦ ਇਹ ਸੰਘਰਸ਼ ਹੋਰ ਵੱਧ ਗਿਆ ਸੀ। ਫਿਰ ਇਜ਼ਰਾਈਲ ਨੇ ਇੱਕ ਹਵਾਈ ਮੁਹਿੰਮ ਚਲਾਈ ਜਿਸ ਵਿੱਚ ਉਸ ਨੇ ਗਾਜ਼ਾ ਵਿੱਚ ਸੈਂਕੜੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਦਰਜਨਾਂ ਕਮਾਂਡਰ ਮਾਰ ਦਿੱਤੇ। ਇਜ਼ਰਾਈਲ ਦੇ ਪ੍ਰਧਾਨਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਅਤੇ ਇਸਲਾਮਿਕ ਜੇਹਾਦ ਨੇ “ਬਹੁਤ ਸਾਲ ਪਿੱਛੇ” ਕਰ ਦਿੱਤਾ ਹੈ।
ਇਹ ਵੀ ਦੇਖੋ : Gurpreet Ghuggi ਨੇ ਇੱਕ ਵਾਰ ਫਿਰ ਮਾਂਝੀ ਕੇਂਦਰ ਸਰਕਾਰ ਕਿਹਾ ਇਹਨਾਂ ਨੂੰ ਆਪਣੀਆਂ ਰੈਲੀਆਂ ਨਾਲ ਮਤਲਬ ਹੈ