ਉੱਤਰੀ-ਪੱਛਮੀ ਚੀਨ ਵਿੱਚ ਬੇਹੱਦ ਖਰਾਬ ਮੌਸਮ ਕਾਰਨ 100 ਕਿਲੋਮੀਟਰ ਕ੍ਰਾਸ-ਕੰਟਰੀ ਪਰਬਤੀ ਮੈਰਾਥਨ ਵਿੱਚ ਭਾਗ ਲੈਣ ਵਾਲੇ 21 ਲੋਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ।
ਸਰਕਾਰੀ ਸਮਾਚਾਰ ਏਜੰਸੀ ਅਨੁਸਾਰ ਗਾਂਸੁ ਸੂਬੇ ਵਿੱਚ ਇੱਕ ਸੈਲਾਨੀ ਥਾਂ ‘ਯੇਲੋ ਰੀਵਰ ਫੌਰੇਸਟ’ ਵਿੱਚ ਆਯੋਜਿਤ ਦੌੜ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਬਰਫ਼ੀਲੀ ਬਾਰਿਸ਼ ਦਾ ਸਾਹਮਣਾ ਕਰਨਾ ਪਿਆ ।
ਦਰਅਸਲ, ਪਰਬਤੀ ਮੈਰਾਥਨ ਵਿੱਚ ਕੁੱਲ 172 ਲੋਕਾਂ ਨੇ ਹਿੱਸਾ ਲਿਆ ਸੀ । ਮੀਡੀਆ ਦੀ ਖ਼ਬਰ ਅਨੁਸਾਰ ਸ਼ਨੀਵਾਰ ਸਵੇਰੇ ਸਾਢੇ 9 ਵਜੇ ਤੱਕ ਮ੍ਰਿਤਕਾਂ ਦੀ ਗਿਣਤੀ ਵੱਧ ਕੇ 21 ਹੋ ਗਈ। ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਹੋਰ 151 ਲੋਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਹੋਈ ਹੈ । ਇਨ੍ਹਾਂ ਵਿੱਚੋਂ 8 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇੱਕ ਹਸਪਤਾਲ ਵਿੱਚ ਇਲਾਜ ਕੀਤਾ ਗਿਆ।
ਬਚਾਅ ਹੈੱਡਕੁਆਰਟਰ ਅਨੁਸਾਰ ਸ਼ਨੀਵਾਰ ਦੁਪਹਿਰ 1 ਵਜੇ ਦੌੜ ਵਾਲੇ ਇਲਾਕੇ ਵਿੱਚ ਗੜ੍ਹੇਮਾਰੀ ਅਤੇ ਬਰਫ਼ੀਲੀ ਬਾਰਿਸ਼ ਹੋਈ ਅਤੇ ਤੇਜ਼ ਹਵਾਵਾਂ ਵੀ ਚੱਲੀਆਂ । ਵਾਯੂਮੰਡਲੀ ਤਾਪਮਾਨ ਵਿੱਚ ਅਚਾਨਕ ਗਿਰਾਵਟ ਦੇ ਕਾਰਨ ਲੋਕਾਂ ਨੂੰ ਮੁਸ਼ਕਿਲ ਹੋਣ ਲੱਗੀ । ਦੌੜ ਵਿੱਚ ਹਿੱਸਾ ਲੈਣ ਵਾਲੇ ਕੁਝ ਲੋਕਾਂ ਦੇ ਲਾਪਤਾ ਹੋਣ ਦੇ ਬਾਅਦ ਮੁਕਾਬਲਾ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ: ਇਸ ਸੂਬੇ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ ! 341 ਬੱਚੇ ਪਾਏ ਗਏ ਕੋਰੋਨਾ ਪਾਜ਼ੀਟਿਵ
ਦੱਸ ਦੇਈਏ ਕਿ ਬਾਇਯਿਨ ਸ਼ਹਿਰ ਦੇ ਮੇਅਰ ਝਾਂਗ ਸ਼ੁਚੇਨ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਸਥਾਨਕ ਸਰਕਾਰ ਨੇ ਲਾਪਤਾ ਲੋਕਾਂ ਦੀ ਤਲਾਸ਼ ਲਈ ਉਪਕਰਨਾਂ ਨਾਲ ਲੈਸ 1200 ਤੋਂ ਵੱਧ ਬਚਾਅਕਰਤਾਵਾਂ ਨੂੰ ਕੰਮ ‘ਤੇ ਲਗਾਇਆ ਹੈ । ਇਲਾਕੇ ਵਿੱਚ ਰਾਤ ਨੂੰ ਮੁੜ ਤਾਪਮਾਨ ਘੱਟ ਹੋਣ ਕਾਰਨ ਤਲਾਸ਼ ਅਤੇ ਬਚਾਅ ਮੁਹਿੰਮ ਹੋਰ ਮੁਸ਼ਕਿਲ ਹੋ ਗਈ।
ਇਹ ਵੀ ਦੇਖੋ: ਨੀਟੂ ਸ਼ਟਰਾਂ ਵਾਲਾ ਮੀਡੀਆ ਸਾਹਮਣੇ ਕੁਰਲਾਇਆ, ਕਹਿੰਦਾ ਸਿੱਧੂ ਮੂਸੇਵਾਲੇ ਨੇ ਦਿੱਤੀ ਗੋਲੀ ਮਾਰਨ ਦੀ ਧਮਕੀ!