China approves emergency usage: ਚੀਨ ਨੇ ਕੁਝ ਘਰੇਲੂ ਕੰਪਨੀਆਂ ਵੱਲੋਂ ਵਿਕਸਤ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦੇ ਦਿੱਤੀ ਹੈ। ਚੀਨ ਦੇ ਇੱਕ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਨੋਫਾਰਮ ਦੀ ਵੈਕਸੀਨ ਦੀ ਵਰਤੋਂ ਅਜਿਹੇ ਲੋਕਾਂ ‘ਤੇ ਕੀਤੀ ਜਾ ਸਕੇਗੀ, ਜਿਨ੍ਹਾਂ ਨੂੰ ਲਾਗ ਦੇ ਜ਼ਿਆਦਾ ਖ਼ਤਰਾ ਹੋਵੇਗਾ। ਚੀਨ ਦੀ ਕੋਰੋਨਾ ਵਾਇਰਸ ਵੈਕਸੀਨ ਵਿਕਾਸ ਟਾਸਕ ਫੋਰਸ ਦੇ ਮੁਖੀ ਝੇਂਗ ਝਾਂਗਵੀ ਨੇ ਕਿਹਾ ਕਿ ਡਾਕਟਰੀ ਸਹਿਮਤੀ ਫਾਰਮ, ਮਾੜੇ ਪ੍ਰਭਾਵਾਂ ਦੀ ਨਿਗਰਾਨੀ ਦੀਆਂ ਯੋਜਨਾਵਾਂ, ਬਚਤ ਦੀਆਂ ਯੋਜਨਾਵਾਂ, ਮੁਆਵਜ਼ੇ ਦੇ ਪਲਾਨ ਵਰਗੇ ਪੈਕੇਜ ਤਿਆਰ ਕੀਤੇ ਗਏ ਹਨ, ਤਾਂ ਜੋ ਐਮਰਜੈਂਸੀ ਦੀ ਵਰਤੋਂ ਨੂੰ ਸਹੀ ਢੰਗ ਨਾਲ ਰੈਗੂਏਲੇਟ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਚੀਨ ਨੇ ਐਮਰਜੈਂਸੀ ਵਿੱਚ ਵਰਤੇ ਜਾਣ ਵਾਲੀ ਕੋਰੋਨਾ ਵੈਕਸੀਨ ਦੀ ਅਧਿਕਾਰਤ ਤੌਰ ‘ਤੇ ਸ਼ੁਰੂਆਤ ਕੀਤੀ ਸੀ। ਜਿਨ੍ਹਾਂ ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਸੀ ਉਨ੍ਹਾਂ ਨੇ ਦੱਸਿਆ ਕਿ ਕਿਸੇ ਨੂੰ ਬੁਖਾਰ ਨਹੀਂ ਸੀ, ਪਰ ਕੁਝ ਹੋਰ ਪ੍ਰਤੀਕ੍ਰਿਆਵਾਂ ਹੋਈਆਂ ਸਨ।
ਝੇਂਗ ਝਾਂਗਵੀ ਨੇ ਕਿਹਾ ਕਿ ਵੈਕਸੀਨ ਪ੍ਰਬੰਧਨ ‘ਤੇ ਚੀਨ ਦੇ ਕਾਨੂੰਨ ਅਨੁਸਾਰ ਜਦੋਂ ਜਨਤਕ ਸਿਹਤ ਦੀ ਗੰਭੀਰ ਸੰਕਟਕਾਲੀਨ ਸਥਿਤੀ ਹੁੰਦੀ ਹੈ ਤਾਂ ਵੈਕਸੀਨ ਟ੍ਰਾਇਲ ਸੀਮਤ ਸੀਮਾ ਵਿੱਚ ਕੀਤੀ ਜਾ ਸਕਦੀ ਹੈ। ਕਾਨੂੰਨ ਦੇ ਅਨੁਸਾਰ ਇਹ ਸਿਹਤ ਕਰਮਚਾਰੀਆਂ ਅਤੇ ਮਹਾਂਮਾਰੀ ਨੂੰ ਰੋਕਣ ਵਿੱਚ ਸ਼ਾਮਿਲ ਕਰਮਚਾਰੀਆਂ, ਸਰਹੱਦੀ ਅਧਿਕਾਰੀਆਂ ਅਤੇ ਹੋਰਾਂ ਨੂੰ ਦਿੱਤੇ ਜਾ ਸਕਦੇ ਹਨ।
ਚੀਨੀ ਅਖਬਾਰ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਵਿਦੇਸ਼ਾਂ ਵਿੱਚ ਜਾਣ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਡਾਕਟਰੀ ਕਰਮਚਾਰੀਆਂ ਨੂੰ ਸਿਨੋਫਾਰਮ ਦੀਆਂ ਦੋ ਸਰਕਾਰੀ ਵੈਕਸੀਨ ਭੇਟ ਕੀਤੀਆਂ ਗਈਆਂ ਸਨ। ਸਿਨੋਫਰਮ ਨੇ ਪੇਰੂ, ਮੋਰੋਕੋ ਅਤੇ ਅਰਜਨਟੀਨਾ ਨਾਲ ਤੀਜੇ ਪੜਾਅ ਦੇ ਟ੍ਰਾਇਲ ਲਈ ਸਮਝੌਤੇ ‘ਤੇ ਦਸਤਖਤ ਕੀਤੇ। ਝੇਂਗ ਝਾਂਗਵੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਫ਼ੂਡ ਮਾਰਕੀਟ, ਆਵਾਜਾਈ ਪ੍ਰਣਾਲੀਆਂ ਅਤੇ ਸੇਵਾ ਉਦਯੋਗਾਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ ਜਾਵੇਗਾ।