China approves fourth covid vaccine: ਚੀਨ ਨੇ ਇੱਕ ਹੋਰ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵੈਕਸੀਨ ਨੂੰ ਚੀਨ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ (CDC) ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤਰ੍ਹਾਂ ਮਹਾਂਮਾਰੀ ਨਾਲ ਲੜਨ ਲਈ ਚੀਨ ਕੋਲ ਇੱਕ ਹੋਰ ਹਥਿਆਰ ਆ ਗਿਆ ਹੈ। CDC ਮੁਖੀ ਗਾਓ ਫੂ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਇਸ ਵੈਕਸੀਨ ਨੂੰ ਪਿਛਲੇ ਹਫਤੇ ਡਰੱਗ ਰੈਗੂਲੇਟਰਾਂ ਵੱਲੋਂ ਮਨਜ਼ੂਰੀ ਦਿੱਤੀ ਗਈ । ਚੀਨੀ ਵਿਗਿਆਨ ਅਕਾਦਮੀ ਦੇ ਮਾਈਕਰੋਬਾਇਓਲੋਜੀ ਇੰਸਟੀਚਿਊਟ ਵੱਲੋਂ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਗਈ । ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਲਈ ਮਨਜ਼ੂਰੀ ਪਾਉਣ ਵਾਲੀ ਇਹ ਚੌਥੀ ਵੈਕਸੀਨ ਹੈ।
ਦਰਅਸਲ, ਚੀਨ ਵੱਲੋਂ ਕੁੱਲ ਚਾਰ ਵੈਕਸੀਨ ਰਾਹੀਂ ਆਪਣੇ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਤਿੰਨ ਚੀਨੀ ਕੰਪਨੀਆਂ ਨੇ ਤਿਆਰ ਕੀਤਾ ਹਨ। ਵੈਕਸੀਨ ਨੂੰ Anhui Zhifei Longcom Biopharmaceutical Co. Ltd. ਤੇ ਚੀਨੀ ਵਿਗਿਆਨ ਅਕੈਡਮੀ ਰਾਹੀਂ ਮਿਲ ਕੇ ਤਿਆਰੀ ਕੀਤਾ ਗਿਆ ਹੈ। ਟੀਮ ਨੇ ਪਿਛਲੇ ਸਾਲ ਅਕਤੂਬਰ ਵਿੱਚ ਪਹਿਲੇ ਤੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਪੂਰਾ ਕੀਤਾ ਸੀ। ਫਿਲਹਾਲ ਇਸ ਟੀਮ ਵੱਲੋਂ ਉਜ਼ਬੇਕਿਸਤਾਨ, ਪਾਕਿਸਤਾਨ ਅਤੇ ਇੰਡੋਨੇਸ਼ੀਆ ਵਿੱਚ ਤੀਜੇ ਪੜਾਅ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਚੀਨ ਵਿੱਚ ਉਨ੍ਹਾਂ ਲੋਕਾਂ ਨੂੰ ਵੈਕਸੀਨ ਲਗਾਉਣ ਵਿੱਚ ਪਹਿਲ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਵਾਇਰਸ ਤੋਂ ਪੀੜਿਤ ਹੋਣ ਦਾ ਖਤਰਾ ਜ਼ਿਆਦਾ ਹੈ। ਇਸ ਕਾਰਨ ਹੁਣ ਤੱਕ ਸਿਹਤ ਸੰਭਾਲ ਕਰਮਚਾਰੀਆਂ, ਕਸਟਮ ਵਰਕਰਾਂ ਆਦਿ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਹੁਣ ਤੱਕ ਜਿੰਨੀਆਂ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਨੂੰ 18-59 ਸਾਲ ਦੇ ਲੋਕਾਂ ਨੂੰ ਲਗਾਉਣ ਲਈ ਕਿਹਾ ਗਿਆ ਹੈ। ਪਰ ਹੁਣ ਚੀਨ ਵੱਲੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ